ਚੰਡੀਗੜ੍ਹ, 19 ਸਤੰਬਰ 2019 - ਚੰਡੀਗੜ੍ਹ ਜਲਦੀ ਹੀ ਉਨ੍ਹਾਂ ਕੁਝ ਸ਼ਹਿਰਾਂ ਵਿੱਚੋਂ ਇੱਕ ਬਣਨ ਜਾ ਰਿਹਾ ਹੈ ਜਿੱਥੋਂ ਦੇ ਨਾਗਰਿਕ ਹੁਣ ਸਾਰੀਆਂ ਐਮਰਜੈਂਸੀ ਸੇਵਾਵਾਂ ਲਈ ਇੱਕ ਨੰਬਰ, ‘112’ ਡਾਇਲ ਕਰ ਸਕਣਗੇ।
ਐਸ.ਐਸ.ਪੀ ਚੰਡੀਗੜ੍ਹ ਨਿਲਾਂਬਰੀ ਜਗਦਲੇ ਨੇ ਬਾਬੂਸ਼ਾਹੀ ਨੂੰ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 20 ਸਤੰਬਰ ਨੂੰ ਉਦਯੋਗਿਕ ਖੇਤਰ, ਫੇਜ਼ -1 ਦੇ ਇੱਕ ਹੋਟਲ ਤੋਂ ਇਸ ਸੇਵਾ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ 'ਚ 112 ਕੰਟਰੋਲ ਰੂਮ ਪਹਿਲੋਂ ਹੀ ਤਿਆਰ ਹਨ ਜਿਸਦੀ ਟੈਸਟਿੰਗ ਚੱਲ ਰਹੀ ਹੈ।
ਪ੍ਰਸ਼ਾਸਨ ਪਿਛਲੇ ਦੋ ਸਾਲਾਂ ਤੋਂ ਸਿੰਗਲ ਐਮਰਜੈਂਸੀ ਨੰਬਰ ਤੇ ਕੰਮ ਕਰ ਰਿਹਾ ਹੈ। ਇਹ ਪ੍ਰਾਜੈਕਟ ਗ੍ਰਹਿ ਮੰਤਰਾਲੇ (ਐਮਐਚਏ) ਦੇ ਨਿਰਦੇਸ਼ਾਂ 'ਤੇ ਲਾਗੂ ਕੀਤਾ ਜਾ ਰਿਹਾ ਹੈ।
ਇਸ ਪ੍ਰਾਜੈਕਟ ਤਹਿਤ ਇਥੇ ਸੈਕਟਰ 9 ਸਥਿਤ ਪੁਲਿਸ ਹੈੱਡਕੁਆਰਟਰ ਵਿਖੇ ਸਾਢੇ ਨੌਂ ਕਰੋੜ ਦੀ ਲਾਗਤ ਨਾਲ ਇਕ ਅਤਿ ਆਧੁਨਿਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਕੰਟਰੋਲ ਰੂਮ ਵਿਚ ਫ਼ੋਨ ਲਾਈਨਾਂ ਨੂੰ 20 ਤੋਂ ਵਧਾ ਕੇ 60 ਕਰ ਦਿੱਤਾ ਗਿਆ ਹੈ। ਪੁਲਿਸ ਕਰਮਚਾਰੀਆਂ ਤੋਂ ਇਲਾਵਾ ਅੱਗ ਬੁਝਾਊ ਤੇ ਸਿਹਤ ਵਿਭਾਗ ਦੇ ਨੁਮਾਇੰਦੇ ਵੀ ਉਥੇ ਬੈਠ ਕੇ ਐਮਰਜੈਂਸੀ ਕਾਲਾਂ ਵਿਚ ਸ਼ਾਮਲ ਹੋਣਗੇ ਅਤੇ ਆਪੋ-ਆਪਣੇ ਵਿਭਾਗਾਂ ਨੂੰ ਜਾਣਕਾਰੀ ਪਹੁੰਚਾਉਣਗੇ।
ਇਸ ਸਮੇਂ, ਵੱਖ-ਵੱਖ ਐਮਰਜੈਂਸੀ ਨੰਬਰ ਜਿਵੇਂ ਕਿ ਪੁਲਿਸ ਲਈ ‘100’, ਫਾਇਰ ਬ੍ਰਿਗੇਡ (101), ਐਂਬੂਲੈਂਸ (102) ਅਤੇ ਆਫ਼ਤ ਪ੍ਰਬੰਧਨ (108)।