ਚੰਡੀਗੜ੍ਹ, 19 ਸਤੰਬਰ 2019 - ਪੰਜਾਬ ਪੁਲਿਸ ਇੰਨ੍ਹੀ ਦਿਨੀਂ ਕਾਫੀ ਚਰਚਾ ਵਿਚ ਹੈ ਜਿਸ 'ਚ ਆਮ ਨਾਗਰਿਕਾਂ ਹੱਥੋਂ ਕੁਟਾਪਾ ਹੋਣ ਦੀਆਂ ਵੀਡੀੳ ਲਗਾਤਾਰ ਵਾਇਰਲ ਹੋ ਰਹੀਆਂ ਹਨ। ਹੁਣ ਇੱਕ ਹੋਰ ਪੁਲਿਸ ਮੁਲਾਜ਼ਮ ਦੀ ਵੀਡੀੳ ਵਾਇਰਲ ਹੋਈ ਹੈ ਜਿਸ 'ਚ ਇੱਕ ਪੁਲਿਸ ਮੁਲਾਜ਼ਮ ਪੰਜਾਬ ਦੇ ਕਿਸੇ ਪਿੰਡ 'ਚ ਇੱਕ ਔਰਤ ਨੂੰ ਗੰਦੀਆਂ ਗਾਲ਼ਾਂ ਕੱਢਦਾ ਦੇਖਿਆ ਜਾ ਸਕਦਾ ਹੈ। ਪੁਲਿਸ ਮੁ19 ਲਾਜ਼ਮ ਦੀ ਇਹ ਵੀਡੀੳ ਕਿਸੇ ਨੇ ਕੋਲ ਖੜ੍ਹ ਕੇ ਕੈਮਰੇ 'ਚ ਕੈਦ ਕਰ ਲਈ ਤੇ ਵਾਇਰਲ ਕਰ ਦਿੱਤੀ।
ਨਿਊਜ਼-18 ਦੀ ਰਿਪੋਰਟ ਮੁਤਾਬਕ ਉਕਤ ਪੁਲਿਸ ਮੁਲਾਜ਼ਮ ਬਰਨਾਲਾ ਪੁਲਿਸ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਜਿਸਨੂੰ ਵੀਡੀੳ ਵਾਇਰਲ ਹੋਣ ਮਗਰੋਂ ਸਸਪੈਂਡ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਦੋ ਪਰਿਵਾਰਾਂ ਦਾ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਸੀ। ਉੱਧਰ ਪੁਲਿਸ ਮੁਲਾਜ਼ਮਾਂ ਦਾ ਦੋਸ਼ ਹੈ ਕਿ ਵੀਡੀਓ ਵਾਇਰਲ ਕਰਨ ਵਾਲਿਆਂ ਨੇ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਤੇ ਵਰਦੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ।