ਜਗਦੀਸ਼ ਥਿੰਦ
ਫ਼ਾਜ਼ਿਲਕਾ, 19 ਸਤੰਬਰ:
ਸਿਵਲ ਹਸਪਤਾਲ ਅਬੋਹਰ ਵਿਖੇ ਬਣੇ ਪੰਘੂੜੇ ’ਚ ਪਿਛਲੇ ਦਿਨੀਂ ਲਾਵਾਰਿਸ ਹਾਲਤ ’ਚ ਮਿਲੀ ਨਵਜਾਤ ਬੱਚੀ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰੀਤੂ ਬਾਲਾ ਨੇ ਅਪੀਲ ਕੀਤੀ ਹੈ ਕਿ ਮਾਤਾ-ਪਿਤਾ ਜਾਂ ਰਿਸ਼ਤੇਦਾਰ ਜੇਕਰ ਬੱਚੀ ਨੂੰ ਲਿਜਾਣਾ ਚਾਹੁੰਦੇ ਹਨ ਤਾਂ ਉਹ ਸਬੂਤ ਵਜੋਂ ਪਛਾਣ ਦੱਸ ਕੇ 30 ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਦਫ਼ਤਰ ਨਾਲ ਸਪਰੰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਥਾਣਾ ਸਿਟੀ-1 ਅਬੋਹਰ ਵਿਖੇ ਬੱਚੀ ਸਬੰਧੀ ਰਿਪੋਰਟ ਦਰਜ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਬੱਚੀ ਦੇ ਮਾਤਾ-ਪਿਤਾ ਜਾਂ ਰਿਸ਼ਤੇਦਾਰ ਸਬੂਤ ਵਜੋਂ ਪਛਾਣ ਦੱਸ ਕੇ ਇਸ ਸੂਚਨਾ ਦੇ ਪ੍ਰਕਾਸ਼ਿਤ ਹੋਣ ਦੇ 30 ਦਿਨਾਂ ਦੇ ਵਿਚ-ਵਿਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸਪਰੰਕ ਕਰਕੇ ਬੱਚੀ ਨੂੰ ਲਿਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਿਟੀ (ਅਡਾਪਸ਼ਨ ਰੈਗੂਲੇਸ਼ਨ 2017) ਦੀਆਂ ਹਦਾਇਤਾਂ ਮੁਤਾਬਕ ਬੱਚੀ ਦੀ ਅਡਾਪਸ਼ਨ ਸਬੰਧੀ ਕਾਰਵਾਈ ਆਰੰਭ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਤਾ ਪਿਤਾ ਜਾਂ ਰਿਸ਼ਤੇਦਾਰ ਜ਼ਿਲ੍ਹਾ ਪ੍ਰਬੰੰਧਕੀ ਕੰਪਲੈਕਸ ਵਿਖੇ ਸਥਾਪਿਤ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਦੇ ਕਮਰਾ ਨੰਬਰ 104 ਵਿਖੇ ਪਹੰੁਚ ਕੇ ਜਾਂ ਫੋਨ ਨੰ. 01638-261098, 95010-08979, 81467-39966, 99880-06006 ’ਤੇ ਸੰਪਰਕ ਕਰ ਸਕਦੇ ਹਨ।