← ਪਿਛੇ ਪਰਤੋ
ਗੁਰਨਾਮ ਸਿੱਧੂ ਗੁਰੂਹਰਸਹਾਏ 19 ਸਤੰਬਰ 2019: ਕੁੱਟਮਾਰ ਦੀ ਵੀਡੀਓ ਵਾਇਰਲ ਹੋ ਜਾਣ ਬਾਅਦ ਅੱਜ ਇੱਕ ਨੌਜਵਾਨ ਨੇ ਬੇਇੱਜ਼ਤੀ ਮਹਿਸੂਸ ਕਰਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਪਿੰਡ ਕੋਹਰ ਸਿੰਘ ਵਾਲਾ ਦਾ ਨੌਜਵਾਨ ਵੀਰਪਾਲ ਸਿੰਘ, ਜੋ ਕਿ ਨਾਲ ਲੱਗਦੇ ਪਿੰਡ ਝਾਵਲਾ ਵਿਖੇ ਕਿਸੇ ਜ਼ਰੂਰੀ ਕੰਮ ਲਈ ਗਿਆ ਸੀ ਕਿ ਉੱਥੋਂ ਦੇ ਕਾਫ਼ੀ ਨੌਜਵਾਨਾਂ ਨੇ ਉਸ ਨੂੰ ਫੜ ਕੇ ਕੁੱਟ ਦਿੱਤਾ ਅਤੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਸ ਮਗਰੋਂ ਨੌਜਵਾਨ ਵੀਰਪਾਲ ਨੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮਾਮਲੇ ਵਿਚ ਲੱਖੋ ਕੇ ਬਹਿਰਾਮ ਪੁਲਿਸ ਨੇ ਦਰਜਨਾਂ ਜ਼ਿੰਮੇਵਾਰ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
Total Responses : 267