ਪਿੰਡ ਸੋਹਾਣਾ ਦੇ ਆਂਗਨਵਾੜੀ ਸੈਂਟਰ ਵਿੱਚ ਕਰਵਾਏ 'ਪੋਸ਼ਣ ਮਾਹ' ਪ੍ਰੋਗਰਾਮ ਦੌਰਾਨ ਔਰਤਾਂ ਨੂੰ ਪੌਸ਼ਟਿਕ ਖੁਰਾਕ ਦੇ ਮਹੱਤਵ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਡੀ.ਪੀ.ਓ. ਅਰਵਿੰਦਰ ਕੌਰ ਤੇ ਹੋਰ।
ਔਰਤਾਂ ਨੂੰ ਪੌਸ਼ਟਿਕ ਆਹਾਰ ਦੇ ਮਹੱਤਵ ਬਾਰੇ ਦੱਸਿਆ
ਐਸ.ਏ.ਐਸ. ਨਗਰ, 19 ਸਤੰਬਰ 2019: ਇੱਥੇ ਪਿੰਡ ਸੋਹਾਣਾ ਦੇ ਆਂਗਨਵਾੜੀ ਸੈਂਟਰ ਵਿੱਚ ਪੋਸ਼ਣ ਮਾਹ ਸਬੰਧੀ ਪ੍ਰੋਗਰਾਮ ਸੀ.ਡੀ.ਪੀ.ਓ. ਬਲਾਕ ਖਰੜ-2 ਅਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।
ਇਸ ਮੌਕੇ ਸਮੂਹ ਸੁਪਰਵਾਈਜ਼ਰ, ਆਂਗਨਵਾੜੀ ਵਰਕਰਾਂ, ਗਰਭਵਤੀ ਔਰਤਾਂ, ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਔਰਤਾਂ, 11 ਤੋਂ 18 ਸਾਲ ਦੀਆਂ ਲੜਕੀਆਂ ਅਤੇ ਪਿੰਡ ਦੇ ਸਮਾਜ ਸੇਵੀਆਂ ਨੇ ਹਿੱਸਾ ਲਿਆ। ਇਸ ਮੌਕੇ ਆਂਗਨਵਾੜੀ ਵਰਕਰਾਂ ਨੇ ਵੱਖ ਵੱਖ ਤਰ•ਾਂ ਦੇ ਪਕਵਾਨ ਬਣਾਏ, ਜਿਨ•ਾਂ ਦੀ ਪਹਿਲੇ, ਦੂਜੇ ਤੇ ਤੀਜੇ ਸਥਾਨ ਦੇ ਹਿਸਾਬ ਨਾਲ ਦਰਜਾਬੰਦੀ ਕੀਤੀ ਗਈ ਅਤੇ ਇਸ ਹਿਸਾਬ ਨਾਲ ਇਨਾਮ ਵੀ ਦਿੱਤੇ ਗਏ। ਪ੍ਰੋਗਰਾਮ ਦੌਰਾਨ 11 ਤੋਂ 18 ਸਾਲ ਉਮਰ ਵਰਗ ਦੀਆਂ ਲੜਕੀਆਂ ਨੂੰ ਸਰੀਰ ਦੀ ਸਾਫ਼ ਸਫ਼ਾਈ ਬਾਰੇ ਦੱਸਿਆ ਗਿਆ ਅਤੇ ਉਨ•ਾਂ ਨੂੰ ਸੈਨਟਰੀ ਪੈਡ ਵੀ ਵੰਡੇ ਗਏ।
ਪ੍ਰੋਗਰਾਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਪੌਸ਼ਟਿਕ ਖੁਰਾਕ ਬਾਰੇ ਜਾਣਕਾਰੀ ਦਿੱਤੀ ਅਤੇ ਗਰਭਵਤੀ ਔਰਤਾਂ ਨੂੰ ਫਲ ਤੇ ਹਰੀਆਂ ਸਬਜ਼ੀਆਂ ਦੇ ਕੇ ਉਨ•ਾਂ ਦੀ ਗੋਦ ਭਰਾਈ ਦੀ ਰਸਮ ਕੀਤੀ। ਇਸ ਮੌਕੇ ਅਮਰਜੀਤ ਕੌਰ ਸੁਪਰਵਾਈਜ਼ਰ ਨੇ ਅਤੇ ਹਰਪ੍ਰੀਤ ਕੌਰ ਨੇ ਪੌਸ਼ਟਿਕ ਆਹਾਰ ਦੇ ਮਹੱਤਵ ਬਾਰੇ ਦੱਸਿਆ ਅਤੇ ਸਰਕਲ ਸੁਪਰਵਾਈਜ਼ਰ ਕਮਲਾ ਦੇਵੀ ਸਰਕਲ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ।