ਨਵੀਂ ਦਿੱਲੀ, 19 ਸਤੰਬਰ 2019 - ਹਵਾਈ ਫੌਜ ਦੇ ਮੁਖੀ ਬੀ.ਐੱਸ. ਧਨੋਆ 30 ਸਤੰਬਰ ਨੂੰ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਹਨ ਜਿਸ ਤੋਂ ਬਾਅਦ ਹੁਣ ਭਾਰਤੀ ਹਵਾਈ ਫੌਜ ਦੀ ਕਮਾਨ ਏਅਰ ਵਾਈਸ ਚੀਫ਼ ਮਾਰਸ਼ਲ ਆਰ. ਕੇ. ਐੱਸ. ਭਦੌਰੀਆ ਦੇ ਹੱਥ ਹੋਵੇਗੀ। ਧਨੋਆ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਭਦੌਰੀਆ ਅਗਲੇ ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ। ਰੱਖਿਆ ਮੰਤਰਾਲੇ ਦੇ ਪ੍ਰਮੁੱਖ ਬੁਲਾਰੇ ਮੁਤਾਬਕ ਸਰਕਾਰ ਨੇ ਅਗਲੇ ਹਵਾਈ ਫੌਜ ਮੁਖੀ ਦੇ ਰੂਪ 'ਚ ਆਰ. ਕੇ. ਐੱਸ. ਭਦੌਰੀਆ ਦੇ ਨਾਂ 'ਤੇ ਮੋਹਰ ਲਗਾ ਦਿੱਤੀ ਹੈ।
ਏਅਰ ਵਾਈਸ ਚੀਫ਼ ਮਾਰਸ਼ਲ ਭਦੌਰੀਆ ਭਾਰਤੀ ਹਵਾਈ ਫੌਜ ਦੇ ਸਭ ਤੋਂ ਬਿਹਤਰ ਪਾਈਲਟਾਂ 'ਚੋਂ ਇੱਕ ਹਨ ਜੋ ਕਿ ਹੁਣ ਤੱਕ 26 ਪ੍ਰਕਾਰ ਦੇ ਲੜਾਕੂ ਜਹਾਜ਼ ਉਡਾ ਚੁੱਕੇ ਹਨ ਇਨ੍ਹਾਂ 'ਚ ਰਾਫੇਲ ਵੀ ਸ਼ਾਮਿਲ ਹੈ। ਤੁਹਾਨੂੰ ਦੱਸ ਦੇਈਏ ਕਿ ਭਦੌਰੀਆ ਰਾਫੇਲ ਲੜਾਕੂ ਜਹਾਜ਼ ਖਰੀਦ ਟੀਮ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।