← ਪਿਛੇ ਪਰਤੋ
ਬਹਿਲੋਲਪੁਰ ਲਾਗੇ ਪੁੱਲ• ਹੇਠ ਭਾਰੀ ਵਾਹਨਾਂ ਲਈ ਬਣੇਗਾ ਸਬਵੇਅ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਨੁਮਾਇੰਦਿਆਂ ਨਾਲ ਮੀਟਿੰਗ ਸਮਰਾਲਾ, 18 ਸਤੰਬਰ 2019: ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਨੁਮਾਇੰਦਿਆਂ ਨੇ ਹਲਕਾ ਸਮਰਾਲਾ ਦੇ ਵਿਧਾਇਕ ਸ੍ਰ. ਅਮਰੀਕ ਸਿੰਘ ਢਿੱਲੋਂ ਦੀ ਮੰਗ 'ਤੇ ਭਰੋਸਾ ਦਿੱਤਾ ਹੈ ਕਿ ਪਿੰਡ ਕੋਟਲਾ ਸ਼ਮਸ਼ਪੁਰ ਵਿਖੇ ਪੈਂਦੇ ਸਕੂਲ ਦੇ ਸਾਹਮਣੇ ਵਿਦਿਆਰਥੀਆਂ ਦੇ ਲਾਂਘੇ ਲਈ ਫੁੱਟਓਵਰ ਬ੍ਰਿਜ ਬਣਾਇਆ ਜਾਵੇਗਾ ਅਤੇ ਪਿੰਡ ਬਹਿਲੋਲਪੁਰ ਰੋਡ ਵਿਖੇ ਭਾਰੀ ਵਾਹਨਾਂ ਦੇ ਲਾਂਘੇ ਲਈ ਪੁੱਲ• ਦੇ ਹੇਠੋਂ ਦੀ ਸਬਵੇਅ ਦਿੱਤਾ ਜਾਵੇਗਾ ਤਾਂ ਜੋ ਆਵਾਜਾਈ ਵਿੱਚ ਕਿਸੇ ਵੀ ਤਰ•ਾਂ ਦੀ ਸਮੱਸਿਆ ਪੇਸ਼ ਨਾ ਆਵੇ। ਦੱਸਣਯੋਗ ਹੈ ਕਿ ਅੱਜ ਵਿਧਾਇਕ ਸ੍ਰ. ਢਿੱਲੋਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਮਰਾਲਾ ਵਿਖੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਉਕਤ ਲੋੜਾਂ ਬਾਰੇ ਗੱਲ ਕੀਤੀ, ਜਿਸ ਨੂੰ ਮੰਨ ਲਿਆ ਗਿਆ। ਗੱਲਬਾਤ ਦੌਰਾਨ ਸ੍ਰ. ਢਿੱਲੋਂ ਨੇ ਕਿਹਾ ਕਿ ਪਿੰਡ ਕੋਟਲਾ ਸ਼ਮਸ਼ਪੁਰ ਵਿਖੇ ਸੜਕ 'ਤੇ ਸਕੂਲ ਪੈਂਦਾ ਹੈ ਜਿੱਥੋਂ ਦੇ ਵਿਦਿਆਰਥੀਆਂ ਨੂੰ ਸੜਕ ਪਾਰ ਕਰਨ ਲਈ ਬਹੁਤ ਵੱਡੀ ਸਮੱਸਿਆ ਪੇਸ਼ ਆਉਂਦੀ ਹੈ। ਜਿਸ 'ਤੇ ਫੈਸਲਾ ਕੀਤਾ ਗਿਆ ਕਿ ਬੱਚਿਆਂ ਦੇ ਲਾਂਘੇ ਲਈ ਫੁੱਟਓਵਰ ਬ੍ਰਿਜ ਬਣਾਇਆ ਜਾਵੇਗਾ। ਇਸੇ ਤਰ•ਾਂ ਪਿੰਡ ਬਹਿਲੋਲਪੁਰ ਵਿਖੇ ਵੀ ਵੱਡੇ ਵਾਹਨਾਂ ਦੀ ਜਿਆਦਾ ਆਮਦ ਨੂੰ ਦੇਖਦਿਆਂ ਰਸਤਾ ਦੇਣ ਦਾ ਫੈਸਲਾ ਕੀਤਾ ਗਿਆ। ਇਸ 'ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਥੇ ਵੱਡੇ ਵਾਹਨਾਂ ਦੇ ਲਾਂਘੇ ਲਈ 4.5 ਮੀਟਰ ਦੀ ਲੋੜੀਂਦੀ ਉਚਾਈ ਦਿੱਤੀ ਜਾਵੇਗੀ ਤਾਂ ਕਿ ਬਾਈਪਾਸ ਰੋਡ ਦੇ ਹੇਠੋਂ ਇੱਕ ਸਬਵੇਅ ਦੇ ਕੇ ਵੱਡੇ ਵਾਹਨ ਲੰਘਾਏ ਜਾ ਸਕਣ। ਸ੍ਰ. ਢਿੱਲੋਂ ਅਤੇ ਸ੍ਰੀ ਅਗਰਵਾਲ ਨੇ ਇਸ ਮੌਕੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਇਸ ਨਾਲ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੀ ਲਾਭ ਮਿਲੇਗਾ। ਇਸ ਮੌਕੇ ਉਨ•ਾਂ ਨਾਲ ਐੱਸ. ਡੀ. ਐੱਮ. ਸਮਰਾਲਾ ਸ੍ਰੀਮਤੀ ਗੀਤਿਕਾ ਸਿੰਘ, ਸ੍ਰ. ਅਮਰਿੰਦਰ ਸਿੰਘ ਮੱਲ•ੀ ਤੇ ਸ੍ਰ. ਅਮਰਜੀਤ ਸਿੰਘ ਬੈਂਸ (ਦੋਵੇਂ ਐੱਸ. ਡੀ. ਐੱਮ. ਲੁਧਿਆਣਾ) ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Total Responses : 933