← ਪਿਛੇ ਪਰਤੋ
ਡੇਰਾ ਬਾਬਾ ਨਾਨਕ, 19 ਸਤੰਬਰ 2019 - ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਤਾਰਪੁਰ ਕਾਰੀਡੋਰ ਦੇ ਕੰਮ ਦਾ ਜਾਇਜ਼ਾ ਲੈਣ ਲਈ ਪਹੁੰਚੇ ਅਤੇ ਜਦੋਂ ਉਹ ਕੰਮ ਦਾ ਜਾਇਜ਼ਾ ਲੈ ਰਹੇ ਹਨ ਤਾਂ ਕਰਤਾਪੁਰ ਲਾਂਘੇ ਦਾ ਨਿਰਮਾਣ 'ਚ ਕੰਮ ਕਰ ਰਿਹਾ ਮਜ਼ਦੂਰ ਕੈਪਟਨ ਦੀ ਫੋਟੋ ਖਿੱਚਣ ਲੱਗਿਆ ਤਾਂ ਕੈਪਟਨ ਨੇ ਉਸ ਨੂੰ ਦੇਖ ਲਿਆ ਅਤੇ ਉਸੇ ਮੌਕੇ ਹੀ ਕੈਪਟਨ ਨੇ ਉਸ ਮਜ਼ਦੂਰ ਨੂੰ ਕੋਲ ਬੁਲਾ ਕੇ ਉਸ ਨਾਲ ਫੋਟੋ ਖਿਚਵਾਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਨਾਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਲੀਡਰ ਵੀ ਮੌਜੂਦ ਸਨ।
Total Responses : 189