← ਪਿਛੇ ਪਰਤੋ
ਨਵੀਂ ਦਿੱਲੀ, 19 ਸਤੰਬਰ, 2019 - ਦਿੱਲੀ ਪੁਲਿਸ ਨੇ ਆਪਣੇ ਇਕ ਸਬ-ਇੰਸਪੈਕਟਰ ਦਿਨੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਅਸਲ 'ਚ ਸੋਸ਼ਲ ਮੀਡੀਆ 'ਤੇ ਸਬ ਇੰਸਪੈਕਟਰ ਦੀ ਧੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਆਪਣੇ ਪਿਤਾ ਦੀ ਸਰਕਾਰੀ ਸਰਵਿਸ ਰਿਵਾਲਵਰ 'ਸ਼ੂਟਿੰਗ ਰੇਂਜ' 'ਤੇ ਅਭਿਆਸ ਕਰ ਰਹੀ ਹੈ। ਇਹ ਗੱਲ ਬੀਤੀ 13 ਸਤੰਬਰ ਦੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰੀ ਸਰਵਿਸ ਰਿਵਾਲਵਰ ਨਾਲ ਅਣਗਹਿਲੀ ਵਰਤਣ 'ਤੇ ਉਕਤ ਇੰਸਪੈਟਰ ਨੂੰ ਦਿੱਲੀ ਪੁਲਿਸ ਨੇ ਸਸਪੈਂਡ ਕਰ ਦਿੱਤਾ ਹੈ।
Total Responses : 935