ਵਾਸ਼ਿੰਗਟਨ, 20 ਸਤੰਬਰ 2019 - ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ 'ਚ ਵ੍ਹਾਈਟ ਹਾਊਸ ਦੇ ਨਜ਼ਦੀਕ, ਵਾਸ਼ਿੰਗਟਨ ਡੀ.ਸੀ. ਦੀਆਂ ਸੜਕਾਂ 'ਤੇ ਵੀਰਵਾਰ ਨੂੰ ਹੋਈ ਫਾਈਰਿੰਗ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ।
ਅਮਰੀਕੀ ਮੀਡੀਆ ਮੁਤਾਬਕ ਮੈਟਰੋਪੋਲੀਟਨ ਪੁਲਿਸ ਦੇ ਕਮਾਂਡਰ ਸਟੂਅਰਟ ਇਰਮੈਨ ਨੇ ਕਿਹਾ ਕਿ ਪੁਲਿਸ ਨੇ ਵੀਰਵਾਰ ਦੇਰ ਸ਼ਾਮ ਤੱਕ ਕਿਸੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ ਅਤੇ ਫਾਇਰਿੰਗ ਬਾਰੇ ਵੀ ਕੁਝ ਪਤਾ ਨਹੀਂ ਚੱਲ ਸਕਿਆ ਕਿ ਆਖਰ ਕਿਸ ਵਜ੍ਹਾ ਕਾਰਨ ਫਾਇਰਿੰਗ ਕੀਤੀ ਗਈ ਸੀ।
ਫਿਲਹਾਲ ਪੁਲਿਸ ਸਥਾਨਕ ਲੋਕਾਂ ਤੋਂ ਘਟਨਾ ਬਾਰੇ ਜਾਣਕਾਰੀ ਲੈ ਰਹੇ ਨੇ ਸੀਸੀਟੀਵੀ ਵੀ ਖੰਘਾਲ ਰਹੀ ਹੈ। ਪੁਲਿਸ ਮੁਤਾਬਕ ਘਟਨਾ 'ਚ ਪੰਜ ਵਿਅਕਤੀ ਜ਼ਖਮੀ ਹੋਏ ਜਿੰਨ੍ਹਾਂ 'ਚੋਂ ਦੋ ਗੰਭੀਰ ਸੀ।
ਇਹ ਗੋਲੀਬਾਰੀ ਵੀਰਵਾਰ ਦੀ ਰਾਤ ਕਰੀਬ 10 ਵਜੇ ਵ੍ਹਾਈਟ ਹਾਊਸ ਤੋਂ ਦੋ ਕਿਲੋਮੀਟਰ ਦੀ ਦੂਰੀ 'ਤੇ ਕੋਲੰਬੀਆ ਹਾਈਟਸ ਵਿੱਚ ਹੋਈ।