ਚੰਡੀਗੜ੍ਹ, 20 ਸਤੰਬਰ 2019 - ਅੱਜ ਮਿਤੀ 20 ਸਤੰਬਰ 2019 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਤੇ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਵਿਸ਼ਵ ਪੱਧਰੀ ਸਮਾਗਮ ਮਨਾਉਣ ਲਈ ਇੱਕ ਜਰੂਰੀ ਮੀਟਿੰਗ ਸ੍ਰੀ ਕਰੁਨੇਸ਼ ਰਮਾ ਆਈ·ਏ·ਐਸ·, ਡਾਇਰੈਕਟਰ, ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਮੀਟਿੰਗ ਵਿੱਚ ਪੰਜਾਬ ਭਰ ਵਿੱਚੋਂ ਵੱਖ-ਵੱਖ ਨਗਰ ਕੌਸਲਾਂ/ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫ਼ਸਰਾਂ, ਮਿਊਂਸਪਲ ਇੰਜੀਨੀਅਰਾਂ, ਭਾਗ ਅਫ਼ਸਰਾਂ, ਸੈਨੇਟਰੀ ਇੰਸਪੈਕਟਰਾਂ, ਅਤੇ ਸੁਯੰਕਤ ਡਿਪਟੀ ਡਾਇਰੈਕਟਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਡਾਇਰੈਕਟਰ, ਸਥਾਨਕ ਸਰਕਾਰ ਵਿਭਾਗ,ਪੰਜਾਬ, ਚੰਡੀਗੜ੍ਹ ਨੇ ਆਏ ਹੋਏ ਸਮੂਹ ਅਧਿਕਾਰੀਆਂ ਨੂੰ ਜੀ ਆਇਆ ਆਖਦੇ ਹੋਏ ਦੱਸਿਆ ਕਿ ਇਹ ਸਮਾਗਮ ਲਗਭਗ ੧੫ ਦਿਨ ਚੱਲਣੇ ਹਨ ਅਤੇ ਸਮੂਹ ਅਫ਼ਸਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਸਮਾਗਮਾਂ ਨੂੰ ਸਫ਼ਲ ਬਨਾਉਣ ਹਿੱਤ ਅਫ਼ਸਰਾਂ ਨੂੰ ਇਸ ਕੰਮ ਨੂੰ ਸੇਵਾ ਦੇ ਤੌਰ ਤੇ ਕਰਨ ਲਈ ਪ੍ਰੇਰਿਆ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਸ਼ਹਿਰ ਨੂੰ ੬ ਜੋਨਾਂ ਵਿੱਚ ਵੰਡਿਆਂ ਗਿਆ ਹੈ ਅਤੇ ਹਰੇਕ ਜੋਨ ਦੇ ਇੰਚਾਰਜ ਇੱਕ ਇੱਕ ਸੰਯੁਕਤ ਡਿਪਟੀ ਡਾਇਰੈਕਟਰ ਹੋਣਗੇ। ਹਰੇਕ ਜੋਨ ਵਿੱਚ ਤਿੰਨ ਅਧਿਕਾਰੀ ਤਿੰਨ ਸਿਫਟਾਂ ਵਿੱਚ 24 ਘੰਟੇ ਕੰਮ ਕਰਨਗੇ।
ਇਹ ਅਧਿਕਾਰੀ ਆਪਣੇ ਆਪਣੇ ਜੋਨ ਵਿੱਚ ਸਫ਼ਾਈ, ਫੋਗਿੰਗ, ਸਟਰੀਟ ਲਾਈਟ ਦੀ ਸਪਲਾਈ ਯਕੀਨੀ ਬਨਾਉਣਗੇ ਅਤੇ ਆਪਣੀ ਰਿਪੋਰਟਿੰਗ ਇੱਕ ਨਵੇਂ ਐਪ ਦੀ ਜਰੀਏ ਕਰਨਗੇ ਅਤੇ ਕੁੱਲ 800 ਅਧਿਕਾਰੀ/ਕਰਮਚਾਰੀ ਹਰ ਪਲ ਨਿਗਰਾਨੀ ਰੱਖਣਗੇ। ਇਹਨਾਂ ਸਮਾਗਮਾਂ ਵਿੱਚ ਹਰ ਰੋਂਜ਼ ਲਗਭਗ ਇੱਕ ਹਫ਼ਤਾ 8000 ਸਫ਼ਾਈ ਸੇਵਕ ਤਾਇਨਾਤ ਰਹਿਣਗੇ, ਜਿਹਨਾ ਦੀ ਬਾਇਓ ਮੀਟ੍ਰਿਕ ਹਾਜਰੀ ਲੱਗਿਆ ਕਰੇਗੀ ਜੋ ਕਿ ਤਿੰਨ ਸਿਫ਼ਟਾਂ ਵਿੱਚ ਕੰਮ ਕਰਨਗੇ। ਇਹ ਸਾਰਾ ਅਮਲਾ ਸ਼ਹਿਰ ਦੀਆਂ ਸਾਰੀਆਂ ਪਾਰਕਿੰਗ ਥਾਵਾਂ, ਲੰਗਰਾਂ ਅਤੇ ਟੈਂਟ ਸਿਟੀਆਂ ਵੀ ਸਫ਼ਾਈ ਆਦਿ ਦੀ ਵਿਵਸਥਾ ਕਰੇਗਾ। ਉਹਨਾਂ ਇਹ ਵੀ ਆਦੇਸ਼ ਦਿੱਤੇ ਕਿ ਸਾਰੇ ਲੰਗਰਾਂ, ਟੈਂਟ ਸਿਟੀਆਂ, ਮੇਨ ਪੰਡਾਲ ਆਦਿ ਵਿੱਚ ਵੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਤੋਂ ਇਲਾਵਾ ਉਹਨਾ ਇਹ ਵੀ ਦੱਸਿਆ ਕਿ ਸਮੂਹ ਸਫ਼ਾਈ ਸੇਵਕਾਂ ਦੀ ਮੈਡੀਕਲ ਜਾਂਚ ਹਿੱਤ ਨਗਰ ਨਿਗਮਾਂ ਦਾ ਸਿਹਤ ਅਮਲਾ ਹਰ ਸਮੇਂ ਹਾਜਰ ਰਹੇਗਾ। ਇਸ ਤੋਂ ਇਲਾਵਾ ਉਹਨਾਂ ਨੇ ਹਿਰ ਵਿੱਚ ਸਟਰੀਟ ਲਾਈਟ ਨੂੂੰ ਹਰ ਹਾਲਤ ਵਿੱਚ ਚਾਲੂ ਰੱਖਿਆ ਜਾਵੇ। ਇਹਨਾਂ ਸਭ ਦੇ ਕੰਟਰੋਲ
ਲਈ ਇੱਕ ਕੰਟਰੋਲ ਰੂਮ ਨਗਰ ਕੌਸਲ, ਸੁਲਤਾਨਪੁਰ ਲੋਧੀ ਵਿਖੇ ਸਥਾਪਤ ਕੀਤਾ ਗਿਆ ਹੈ ਜੋ ਕਿ ੨੪ ਘੰਟੇ ਇਹਨਾਂ ਸਾਰੇ ਕੰਮਾਂ ਦੀ ਨਿਗਰਾਨੀ ਰੱਖੇਗਾ। ਉਹਨਾ ਦੱਸਿਆ ਕਿ ਸ਼ਹਿਰ ਵਿੱਚ ਅਣ-ਸੁਖਾਵੀਂ ਘਟਨਾ ਜਿਵੇ ਕਿ ਅਗਜ਼ਨੀ ਨੂੰ ਰੋਕਣ ਲਈ ਪੂਰੇ ਪੰਜਾਬ ਭਰ ਵਿੱਚ 35 ਫਾਇਰ ਟੈਂਡਰ ਸਮੇਤ ਡਵੀਜਨ ਫਾਇਰ ਅਫ਼ਸਰ, ਅਤੇ ਫਾਇਰਮੈਨਾਂ ਸਮੇਤ 100 ਸਟਾਫ਼ ਕਰਮਚਾਰੀ 24 ਘੰਟੇ ਤੈਨਾਤ ਰਹਿਣਗੇ। ਉਹਨਾਂ ਫਾਇਰ ਅਧਿਕਾਰੀਆਂ/ ਕਰਚਮਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਕਰਨ।
ਇਸ ਤੋਂ ਬਾਅਦ ਸ੍ਰੀ ਮੁਕਲ ਸੋਨੀ, ਮੁੱਖ ਇੰਜੀਨੀਅਰ, ਸਥਾਨਕ ਸਰਕਾਰ ਵੱਲੋਂ ਉਕਤ ਸਮਾਗਮਾਂ ਸਬੰਧੀ ਲਗਾਈਆਂ ਡਿਊਟੀਆਂ ਅਤੇ ਕੰਮ ਕਰਨ ਹਿੱਤ ਇੱਕ ਪੇਕਾਰੀ ਵਿਖਾਈ ਗਈ ਅਤੇ ਉਸ ਅਨੁਸਾਰ ਡਿਊਟੀਆਂ ਕਰਨ ਦੀ ਹਦਾਇਤ ਕੀਤੀ।
ਸਭ ਤੋਂ ਅਖੀਰ ਵਿੱਚ ਸ੍ਰੀ ਬਰਜਿੰਦਰ ਸਿੰਘ,ਪੀ·ਸੀ·ਐਸ· ਰਿਜਨਲ ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ ਜਲੰਧਰ ਜੀ ਨੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਸਾਰੇ ਅਧਿਕਾਰੀਆਂ/ ਕਰਚਮਾਰੀਆਂ ਨੂੰ ਉਕਤ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਇਸ ਸੇਵਾ ਦੇ ਕੁੰਭ ਨੂੰ ਸਫ਼ਲ ਕਰਨ ਲਈ ਪ੍ਰੇਰਿਆ। ਉਹਨਾਂ ਇਹ ਵੀ ਦੱਸਿਆ ਕਿ ਸਾਰੇ ਸਟਾਫ਼ ਲਈ ਰਿਹਾਇਸ਼ ਦਾ ਪ੍ਰਬੰਧ ਵੀ ਸਾਡੇ ਵੱਲੋਂ ਕੀਤਾ ਹੋਇਆ ਹੈ। ਇਸ ਉਪਰੰਤ ਉਹਨਾ ਵੱਲੋਂ ਡਾਇਰੈਕਟਰ ਸਥਾਨਕ ਸਰਕਾਰ ਜੀ ਵੱਲੋਂ ਦਿੱਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵੀ ਆਖਿਆ।