ਟੋਰਾਂਟੋ, 21 ਸਤੰਬਰ 2019 - ਕੇਨੇਡਾ ਦੇ ਮਿਸੀਸਾਗਾ ਪੁਸਤਕ ਮੇਲੇ 'ਚ 21 ਸਤੰਬਰ ਬਾਅਦ ਦੁਪਹਿਰ 3 ਵਜੇ " ਬਾਬਾ ਨਜਮੀ " ਦੀ ਬਹੁ ਚਰਚਿਤ ਇਕਬਾਲ ਮਾਹਲ ਵਲੋਂ ਸੰਪਾਦਤ ਪੁਸਤਕ "ਮੈਂ ਇਕਬਾਲ ਪੰਜਾਬੀ ਦਾ" ਰਿਲੀਜ਼ ਕੀਤੀ ਜਾਏਗੀ। ਇਹ ਰਿਲੀਜ਼ #132 ਗਰੇਟ ਪੰਜਾਬ ਬਿਜ਼ਨਸ ਸੈਂਟਰ 2980 ਡਰਿਊ ਰੋਡ 'ਤੇ ਮਿਸੀਸਾਗਾ ਪੁਸਤਕ ਮੇਲੇ 'ਚ ਕੀਤੀ ਜਾਏਗੀ।
ਇਸ ਪੁਸਤਕ ਵਿੱਚ ਬਾਬਾ ਨਜਮੀ ਦੀ ਹੁਣ ਤਕ ਦੀ ਸਾਰੀ ਸ਼ਾਇਰੀ ਮੌਜੂਦ ਹੈ। ਬਾਬਾ ਨਜਮੀ ਪਿਛਲੇ ਸਾਲ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਪਣੀ ਸ਼ਾਇਰੀ ਦਾ ਜਲਵਾ ਬਿਖੇਰ ਚੁੱਕੇ ਹਨ। ਉਨ੍ਹਾਂ ਦੀ ਪੇਸ਼ਕਾਰੀ ਸਿਰ ਚੜ ਕੇ ਬੋਲਦੀ ਹੈ। ਸਾਰੇ ਪਾਠਕਾਂ / ਲੇਖਕਾਂ ਨੂੰ ਖੁੱਲ੍ਹਾ ਸੱਦਾ ਹੈ। ਇਸ ਪੁਸਤਕ ਨੂੰ ਪ੍ਰਸਿੱਧ ਸ਼ਾਇਰ ਜਸਪਾਲ ਘਈ ਨੇ ਲਿਪੀਅੰਤਰ ਕੀਤਾ ਹੈ ਅਤੇ ਪ੍ਰੋ ਗਰਭਜਨ ਗਿੱਲ, ਡਾ ਜਗਵਿੰਦਰ ਜੋਧਾ, ਸਤੀਸ਼ ਗੁਲਾਟੀ, ਖਾਲਿਦ ਹੁਸੈਨ ਅਤੇ ਪਾਕਿਸਤਾਨ ਦੇ ਵਿਦਵਾਨ ਸ਼ਫਕਤ ਤਨਵੀਰ ਮਿਰਜ਼ਾ.ਸ਼ਫੀਫ ਅਕੀਲ, ਫ਼ਹਮੀਦਾ ਰਿਆਜ਼ ਨੇ ਆਪਣੇ ਆਲੋਚਨਾਤਮਕ ਲੇਖਾਂ ਨਾਲ ਸ਼ਿੰਗਾਰ ਕੀਤਾ ਗਿਆ ਹੈ ।