ਇਸਲਾਮਾਬਾਦ, 21 ਸਤੰਬਰ 2019 - ਪਾਕਿਸਤਾਨ 'ਚ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਕਰ ਜ਼ਬਰੀ ਧਰਮ ਤਬਦੀਲ ਮਾਮਲੇ 'ਚ ਹੁਣ ਸਿੱਖ ਲੜਕੀ ਵੱਲੋਂ ਪਾਕਿਸਤਾਨ ਦੀ ਅਦਾਲਤ ਕੋਲ ਅਪੀਲ ਕੀਤੀ ਗਈ ਹੈ ਕਿ ਉਸਨੂੰ ਦਰ-ੳਲ-ਅਮਨ 'ਚੋਂ ਰਿਹਾਅ ਕੀਤਾ ਜਾਏ ਤੇ ਉਸਦੇ ਪਤੀ ਕੋਲ ਭੇਜ ਦਿੱਤਾ ਜਾਏ। ਜਦਕਿ ਉਸਦੇ ਭਰਾ ਮਨਮੋਹਨ ਸਿੰਘ ਨੇ ਕਿਹਾ ਕਿ ਉਹ ਦਬਾਅ ਹੇਠ ਜੀਅ ਰਹੀ ਹੈ। ਜਿਸ ਤੋਂ ਬਾਅਦ ਮੁਹੰਮਦ ਉਮਰ ਫਾਰੂਕ, ਸਿਵਲ ਜੱਜ ਕਮ ਜੁਡੀਸ਼ੀਅਲ ਮੈਜਿਸਟਰੇਟ ਲਹੌਰ ਨੇ ਇੰਚਾਰਜ ਦਾਰ ਉਲ ਅਮਨ ਨੂੰ ਨਿਰਦੇਸ਼ ਦਿੱਤਾ ਕਿ ਉਹ ਜਗਜੀਤ ਕੌਰ ਦੀ ਅਰਜ਼ੀ 'ਤੇ ਰਿਪੋਰਟ ਦੇਣ।
ਇਹ ਖ਼ਬਰ ਪਾਕਿਸਤਾਨ ਦੇ ਪੱਤਰਕਾਰ ਰਵਿੰਦਰ ਸਿੰਘ ਵੱਲੋਂ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ ਹੈ ਤੇ ਨਾਲ ਹੀ ਉਰਦੂ 'ਚ ਲਿਖੀ ਤਿੰਨ ਸਫਿਆਂ ਦੀ ਇੱਕ ਚਿੱਠੀ ਵੀ ਪਾਈ ਗਈ ਹੈ।
ਉਥੇ ਹੀ ਦੂਜੇ ਪਾਸੇ ਸਿੱਖ ਲੜਕੀ ਜਗਜੀਤ ਕੌਰ ਦੇ ਪਰਿਵਾਰਕ ਮੈਂਬਰ ਤੇ ਕਮਿਊਨਿਟੀ ਮੈਂਬਰਾਂ ਨੇ ਨਨਕਾਣਾ ਸਾਹਿਬ ਵਿਖੇ ਪ੍ਰਦਰਸ਼ਨ ਕੀਤਾ। ਉਨ੍ਹਾਂ ਪਾਕਿ ਸਰਕਾਰ ਨੂੰ ਜਗਜੀਤ ਕੌਰ ਨੂੰ ਪਰਿਵਾਰ ਹਵਾਲੇ ਕਰਨ ਦੀ ਅਪੀਲ ਕੀਤੀ। ਜਗਜੀਤ ਦੇ ਪਰਿਵਾਰਕ ਮੈਂਬਰਾਂ ਨੇ ਹੱਥਾਂ 'ਚ ਤਖ਼ਤੇ ਫੜ ਸਰਕਾਰ ਕੋਲੋਂ ਸੁਰੱਖਿਆ ਦੀ ਮੰਗ ਵੀ ਕੀਤੀ।
ਤਿੰਨ ਸਫ਼ਿਆਂ ਦੀ ਚਿੱਠੀ :-