ਜਲਾਲਾਬਾਦ ਹਲਕੇ ਤੋਂ ਲਗਾਤਾਰ ਜਿੱਤਾਂ ਦਰਜ ਕਰਨ ਵਾਲੇ ਸੁਖਬੀਰ ਸਿੰਘ ਬਾਦਲ
ਜਗਦੀਸ਼ ਥਿੰਦ
ਜਲਾਲਾਬਾਦ ਪੱਛਮੀ 21 ਸਤੰਬਰ
ਸੱਤਾਧਾਰੀ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਵਕਾਰ ਦਾ ਸਵਾਲ ਬਣ ਚੁੱਕੇ ਵਿਧਾਨ ਸਭਾ ਹਲਕਾ ਜਲਾਲਾਬਾਦ ਨੇ ਅਨੇਕਾਂ ਸਿਆਸੀ ਰੰਗ ਬਦਲੇ ਹਨ ।
ਇੱਥੇ ਸਮੇਂ - ਸਮੇਂ ਉਪਰ ਵੱਖ - ਵੱਖ ਪਾਰਟੀਆਂ ਜਿੱਤ ਦੇ ਝੰਡੇ ਗੱਡੇ ਹਨ ।
ਦੋ ਵਾਰ ਵਿਧਾਇਕ ਰਹੇ ਹੰਸ ਰਾਜ ਜੋਸਨ
---------------------------------------------------------
ਹੁਣ ਇਸ ਹਲਕੇ ਤੋਂ ਲਗਾਤਾਰ ਤਿੰਨ ਵਾਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚਦੇ ਰਹੇ ਹਨ ਅਤੇ ਹੁਣ ਲੋਕ ਸਭਾ ਚੋਣਾਂ ਦੌਰਾਨ ਵੀ ਇਸ ਹਲਕੇ ਦੇ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਜੇਤੂ ਬਣਾ ਕੇ ਭੇਜਿਆ ਹੈ ।
ਕਿਸੇ ਵੇਲੇ ਇਹ ਸੀਟ ਕਾਮਰੇਡਾਂ ਦਾ ਗੜ੍ਹ ਸੀ ।
ਉਸ ਤੋਂ ਬਾਅਦ ਹੰਸ ਰਾਜ ਜੋਸਨ ਦਾ ਸਮਾਂ ਵੀ ਆਇਆ ਅਤੇ ਉਨ੍ਹਾਂ ਦੋ ਵਾਰ ਵਿਧਾਨ ਸਭਾ ਚੋਣ ਜਿੱਤੀ ।
ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵੀ ਚਾਹੇ ਇੱਥੋਂ ਚੋਣ ਜਿੱਤ ਨਹੀਂ ਸਕੇ ਪਰ ਉਹ ਫੈਸਲਾਕੁੰਨ ਰੋਲ ਨਿਭਾਉਂਦੇ ਰਹੇ ਹਨ ।
ਦੋ ਵਾਰ ਵਿਧਾਇਕ ਅਤੇ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤਾਂ ਦਰਜ ਕਰਨ ਵਾਲੇ ਆਗੂ ਸ਼ੇਰ ਸਿੰਘ ਘੁਬਾਇਆ
---------------------------------------------------------
ਸ਼ੇਰ ਸਿੰਘ ਘੁਬਾਇਆ ਵੱਲੋਂ ਵੀ ਇੱਥੋਂ ਰਿਕਾਰਡ ਵੋਟਾਂ ਦੇ ਫਰਕ ਨਾਲ ਜੇਤੂ ਰਹਿਣਾ ਵੀ ਉਨ੍ਹਾਂ ਦੀ ਰਾਜਨੀਤਿਕ ਚੜ੍ਹਤ ਦੀ ਗਵਾਹੀ ਭਰਦਾ ਹੈ ।
ਜਲਾਲਾਬਾਦ ਹਲਕੇ ਤੋਂ ਭਾਜਪਾ ਵੱਲੋਂ ਚੋਣ ਲੜਨ ਵਾਲੇ ਸੁਰਿੰਦਰ ਕੰਬੋਜ
ਜਲਾਲਾਬਾਦ ਤੋਂ ਚੋਣ ਲੜੇ ਸੁਰਿੰਦਰ ਕੰਬੋਜ਼ ਰਾਹੁਲ ਗਾਂਧੀ ਦੇ ਨਾਲ
-------------------------------------------
ਹੁਣ ਦੀ ਜ਼ਿਮਨੀ ਚੋਣ ਮੌਕੇ ਅਕਾਲੀ ਦਲ ਦੀ ਟਿਕਟ ਪ੍ਰਾਪਤੀ ਲਈ ਉਮੀਦਵਾਰਾਂ ਅੰਦਰ ਲੱਗੀ ਹੋਈ ਦੌੜ ਦਿਖਾਈ ਨਹੀਂ ਦਿੰਦੀ ਅਤੇ ਸੁਖਬੀਰ ਸਿੰਘ ਬਾਦਲ ਲਗਾਤਾਰ ਇਸ ਹਲਕੇ ਦੇ ਦੌਰੇ ਕਰਕੇ ਵੋਟਰਾਂ ਨਾਲ ਰਾਬਤਾ ਕਾਇਮ ਰੱਖ ਰਹੇ ਹਨ ਦਿੰਦੀ ਪਰ ਇਸ ਦੇ ਬਿਲਕੁਲ ਉਲਟ ਨਵੇਂ ਪੁਰਾਣੇ ਆਗੂਆਂ ਨੂੰ ਮਿਲਾ ਕੇ ਡੇਢ ਦਰਜਨ ਆਗੂ ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਦਾਅਵੇਦਾਰੀਆਂ ਪੇਸ਼ ਕਰ ਰਹੇ ਹਨ ।
ਮੁੱਖ ਮੰਤਰੀ ਪੰਜਾਬ ਦੇ ਨਾਲ ਮਰਹੂਮ ਵਿਧਾਇਕ ਮੰਗਾ ਸਿੰਘ ਦਾ ਪੁੱਤਰ ਮਨੋਹਰ ਸਿੰਘ ਮੁਜੈਦੀਆ ਜਿਸ ਨੇ ਇੱਥੋਂ ਕਾਂਗਰਸ ਟਿਕਟ ਉਪਰ ਚੋਣ ਲੜੀ
--------------------------------------------------------
ਇਨ੍ਹਾਂ ਆਗੂਆਂ ਵੱਲੋਂ ਵਿਧਾਨ ਸਭਾ ਸੀਟ ਖਾਲੀ ਹੋਣ ਤੋਂ ਬਾਅਦ ਤੋਂ ਹੀ ਲੀਡਰਸ਼ਿਪ ਨੂੰ ਮੰਗ ਪੱਤਰ ਦੇਣ ਤੋਂ ਇਲਾਵਾ ਸਿਆਸੀ ਰੈਲੀਆਂ ਕਰਕੇ ਆਪਣੀ ਤਾਕਤ ਦਾ ਮੁਜ਼ਾਹਰਾ ਵੀ ਕੀਤਾ ਹੈ ।
ਜਲਾਲਾਬਾਦ ਤੋਂ ਚੋਣ ਲੜਨ ਵਾਲੇ ਰਵਨੀਤ ਸਿੰਘ ਬਿੱਟੂ
---------------------------------------------------
1977 ਤੋਂ ਬਾਅਦ ਦੇ ਇਤਿਹਾਸ ਉਪਰ ਨਜ਼ਰ ਮਾਰੀ ਜਾਵੇ ਤਾਂ ਇੱਥੋਂ ਕੇਵਲ ਤਿੰਨ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰਾਂ ਨੇ ਚੋਣ ਜਿੱਤੀ ਹੈ ।
ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਸ਼ਾਨਦਾਰ ਵੋਟਾਂ ਪ੍ਰਾਪਤ ਕਰਨ ਵਾਲੇ ਆਪ ਆਗੂ ਭਗਵੰਤ ਮਾਨ
--------------------------------------------------
ਇੱਥੋਂ ਦੋ ਵਾਰ 1877 ਅਤੇ 1985 ਵਿੱਚ ਸੀ ਪੀ ਆਈ ਦੇ ਉਮੀਦਵਾਰ ਕਾਮਰੇਡ ਮਹਿਤਾਬ ਸਿੰਘ ਨੇ ਚੋਣ ਜਿੱਤੀ ।
1980 ਵਿੱਚ ਕਾਂਗਰਸ ਪਾਰਟੀ ਦੇ ਟਿਕਟ ਉਪਰ ਮੰਗਾ ਸਿੰਘ ਮੁਜੈਦੀਆ ਚੋਣ ਜਿੱਤੇ ।
ਹੰਸ ਰਾਜ ਜੋਸਨ ਵੱਲੋਂ ਕਾਂਗਰਸ ਪਾਰਟੀ ਦੇ ਟਿਕਟ ਉਪਰ ਦੋ ਵਾਰ 1992 ਅਤੇ 2002 ਅਤੇ ਜਿੱਤਾਂ ਦਰਜ ਕੀਤੀਆਂ ਹਨ ।
1993 ਅਤੇ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਉੱਪਰ ਸ਼ੇਰ ਸਿੰਘ ਘੁਬਾਇਆ ਨੇ ਦੋ ਵਾਰ ਵਿਧਾਨ ਸਭਾ ਦੀ ਚੋਣ ਜਿੱਤੇ ।
2009 ਦੀ ਉਹ ਪਹੁੰਚਾਉਣ ਸੁਖਬੀਰ ਸਿੰਘ ਬਾਦਲ ਜਿੱਤ ਕੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਪੁੱਜੇ ।
ਇਸ ਤੋਂ ਅੱਗੇ 2012 ਅਤੇ 2017 ਵਿੱਚ ਸੁਖਬੀਰ ਸਿੰਘ ਬਾਦਲ ਲਗਾਤਾਰ ਜਿੱਤ ਦੇ ਝੰਡੇ ਬੁਲੰਦ ਕੀਤੇ ਹਨ ।
1977 ਤੋਂ 2 ਵਾਰ ਕਮਿਊਨਿਸਟ ਪਾਰਟੀ , ਤਿੰਨ ਵਾਰ ਕਾਂਗਰਸ ਪਾਰਟੀ ਅਤੇ ਪੰਜ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਿੱਤਾਂ ਦਰਜ ਕੀਤੀਆਂ ਗਈਆਂ ਹਨ ।
ਲੋਕਤੰਤਰੀ ਢਾਂਚੇ ਵਿੱਚ ਚਾਹੇ ਬਰਾਦਰੀਵਾਦ , ਜਾਤੀਵਾਦ ਦੀ ਗੱਲ ਕਰਨ ਦੀ ਮਨਾਹੀ ਹੈ ਪਰ ਇਸ ਹਲਕੇ ਉੱਪਰ ਅਨੇਕਾਂ ਵਾਰ ਬਰਾਦਰੀਵਾਦ ਦੇ ਨਾਮ ਤੇ ਲੋਕ ਵੋਟਾਂ ਪਾਉਂਦੇ ਦੇਖੇ ਗਏ ਹਨ ।
ਵਿਧਾਨ ਸਭਾ ਹਲਕਾ ਜਲਾਲਾਬਾਦ ਪੱਛਮੀ ਤੋਂ ਪੰਜ ਵਾਰ ਗੈਰ ਰਾਏ ਸਿੱਖ ਅਤੇ ਪੰਜ ਵਾਰ ਰਾਏ ਸਿੱਖ ਬਰਾਦਰੀ ਨਾਲ ਸਬੰਧਤ ਉਮੀਦਵਾਰਾਂ ਨੇ ਚੋਣ ਜਿੱਤੀ ਹੈ ।
ਦੋ ਵਾਰ ਕੰਬੋਜ ਬਰਾਦਰੀ ਨਾਲ ਸਬੰਧਿਤ ਹੰਸ ਰਾਜ ਜੋਸਨ ਚੋਣ ਜਿੱਤੇ ਹਨ ।
ਤਿੰਨ ਵਾਰ ਸੁਖਬੀਰ ਸਿੰਘ ਬਾਦਲ ਚੋਣਾਂ ਜਿੱਤੇ ।
ਅਕਾਲੀ ਦਲ ਦੇ ਟਿਕਟ ਉੱਪਰ 1993 ਅਤੇ 1997 ਵਿੱਚ ਸ਼ੇਰ ਸਿੰਘ ਘੁਬਾਇਆ ਨੇ ਚੋਣਾਂ ਜਿੱਤੀਆ ਹਨ ।
2017 ਵਿੱਚ ਇਸ ਹਲਕੇ ਅੰਦਰ ਬਹੁਤ ਹੀ ਰੌਚਕ ਮੁਕਾਬਲਾ ਉਸ ਵਕਤ ਦੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ 56771 ਵੋਟ ਲੈ ਕੇ ਮੁਕਾਬਲੇ ਵਿੱਚ ਦੂਜੇ ਸਥਾਨ ਤੇ ਰਹੇ ।
ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੂੰ 75271 ਵੋਟ ਮਿਲੇ ਜਦਕਿ ਕਾਂਗਰਸ ਪਾਰਟੀ ਦੇ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਕੇਵਲ 31539 ਵੋਟਰ ਭੁਗਤੇ ।
1992 ਦੀ ਚੋਣ ਵਿੱਚ ਕਾਂਗਰਸ ਉਮੀਦਵਾਰ ਹੰਸ ਰਾਜ ਜੋਸਨ 18105 ਵੋਟ ਲੈ ਕੇ ਜੇਤੂ ਰਹੇ ਜਦਕਿ ਬਸਪਾ ਦੇ ਉਮੀਦਵਾਰ ਸੁੱਚਾ ਸਿੰਘ ਨੂੰ 15217 ਵੋਟ ਮਿਲੇ । ਕੁੰਦਨ ਸਿੰਘ ਅਜਾਦ ਉਮੀਦਵਾਰ ਨੂੰ 13850 ਅਤੇ
ਭਾਜਪਾ ਦੇ ਟਿਕਟ ਉੱਪਰ ਸੁਰਿੰਦਰ ਸਿੰਘ ਕੰਬੋਜ ਨੇ 11544 ਵੋਟਾਂ ਪ੍ਰਾਪਤ ਕੀਤੀਆਂ ।
1997 ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ 'ਤੇ ਸ਼ੇਰ ਸਿੰਘ ਘੁਬਾਇਆ ਨੇ 42844 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ।
ਆਜ਼ਾਦ ਉਮੀਦਵਾਰ ਵਜੋਂ ਹੰਸ ਰਾਜ ਜੋਸਨ 38447 ਵੋਟਾਂ ਲੈ ਕੇ ਦੂਜੇ ਸਥਾਨ ਤੇ ਰਹੇ ।
ਸੁੱਚਾ ਸਿੰਘ ਬਸਪਾ ਨੇ 24610 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ ਮਨੋਹਰ ਸਿੰਘ ਮੂਜੈਦੀਆ ਨੂੰ ਕੇਵਲ 5461 ਵੋਟ ਮਿਲੇ ।
2009 ਦੀ ਉੱਪ ਚੋਣ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ 107120 ਵੋਟਾਂ ਪ੍ਰਾਪਤ ਕਰਨ ਦਾ ਰਿਕਾਰਡ ਵੀ ਦਰਜ ਹੈ । ਪਰ ਇਸ ਤੋਂ ਬਾਅਦ ਚਾਹੇ ਸ਼੍ਰੋਮਣੀ ਅਕਾਲੀ ਦਲ ਜਿੱਤਾਂ ਤਾਂ ਪ੍ਰਾਪਤ ਕਰਦਾ ਆ ਰਿਹਾ ਹੈ ਪਰ ਵੋਟ ਮਾਰਜਨ ਘਟਿਆ ਹੈ ।
ਹੁਣ ਜਦੋਂ ਲਗਾਤਾਰ ਕਾਂਗਰਸ ਪਾਰਟੀ ਇੱਥੋਂ ਹਾਰ ਦਾ ਸਾਹਮਣਾ ਕਰਦੀ ਆ ਰਹੀ ਹੈ ਤਾਂ ਉੱਪ ਚੋਣ ਵਿੱਚ ਸਤਾਧਾਰੀ ਕਾਂਗਰਸ ਪਾਰਟੀ ਵੱਲੋਂ ਇੱਥੋਂ ਅਕਾਲੀ ਭਾਜਪਾ ਗੱਠਜੋੜ ਨੂੰ ਹਰਾਉਣ ਲਈ ਸਖਤ ਮੁਸ਼ੱਕਤ ਕਰਨੀ ਪੈ ਸਕਦੀ ਹੈ ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਇਸ ਹਲਕੇ ਤੋਂ ਅਕਾਲੀ ਦਲ ਨੇ ਲੀਡ ਪ੍ਰਾਪਤ ਕੀਤੀ ਹੈ ਅਤੇ ਜ਼ਿਲ੍ਹਾ ਪ੍ਰੀਸ਼ਦ , ਬਲਾਕ ਸੰਮਤੀ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਨੂੰ ਕਰਾਰੀ ਟੱਕਰ ਦੇਣ ਵਿੱਚ ਅਕਾਲੀ ਦਲ ਸਫਲ ਰਿਹਾ ਹੈ ।