ਗੁਰਨਾਮ ਸਿੱਧੂ
ਫਿਰੋਜ਼ਪੁਰ 21 ਸਤੰਬਰ 2019: ਗੌਰਮਿੰਟ ਟੀਚਰਜ਼ ਯੂਨੀਅਨ ਫਿਰੋਜ਼ਪੁਰ ਦਾ ਇਕ ਉੱਚ ਪੱਧਰੀ ਵਫਦ ਪ੍ਰੈਸ ਸਕੱਤਰ ਨੀਰਜ ਯਾਦਵ ਤੇ ਸਹਾਇਕ ਪ੍ਰੈਸ ਸਕੱਤਰ ਹਰਪਾਲ ਸਿੰਘ ਜ਼ੀਰਾ ਦੀ ਅਗਵਾਈ ਵਿਚ ਅਧਿਆਪਕਾਂ ਦੀ ਬਤੌਰ ਬੀਐਲਓ ਹੋ ਰਹੀ ਖੱਜਲ ਖੁਆਰੀ ਰੋਕਣ ਲਈ ਏਡੀਸੀ ਜਨਰਲ ਨੂੰ ਮਿਲਿਆ। ਉਨ੍ਹਾਂ ਨੂੰ ਅਧਿਆਪਕਾਂ ਦੀ ਬਤੌਰ ਬੀਐੱਲਓਜ ਲੱਗੀ ਡਿਊਟੀ ਤੋਂ ਤੁਰੰਤ ਫਾਰਗ ਕਰਕੇ ਨਾਨ ਟੀਚਿੰਗ ਸਟਾਫ ਨੂੰ ਬੀਐੱਲਓਜ ਲਗਾਉਣ ਦੀ ਮੰਗ ਕੀਤੀ ਅਤੇ ਪਹਿਲ ਦੇ ਆਧਾਰ ਤੇ ਲੇਡੀਜ਼ ਅਧਿਆਪਕਾਂ ਕਪਲ ਕੈਸ, ਸਿੰਗਲ ਟੀਚਰ, ਦੂਰ ਦੁਰਾਡੇ ਤੋਂ ਆਉਂਦੇ ਅਧਿਆਪਕਾਂ ਤੇ ਬਦਲੀ ਕਰਵਾ ਚੁੱਕੇ ਅਧਿਆਪਕਾਂ ਦੀ ਡਿਊਟੀਆਂ ਕੱਟੀਆਂ ਜਾਣ ਦੀ ਮੰਗ ਕੀਤੀ। ਏਡੀਸੀ ਜਨਰਲ ਫਿਰੋਜ਼ਪੁਰ ਨੇ ਤੁਰੰਤ ਲੋੜੀਦੀ ਕਰਵਾਈ ਲਈ ਇਲੈਕਸ਼ਨ ਤਹਿਸੀਲਦਾਰ ਨੂੰ ਆਦੇਸ਼ ਕੀਤੇ। ਇਸ ਤੋਂ ਬਾਅਦ ਵਫਦ ਵੱਲੋਂ ਇਲੈਕਸ਼ਨ ਤਹਿਸੀਲਦਾਰ ਨੂੰ ਮਿਲਿਆ ਗਿਆ ਤੇ ਨਾਨ ਟੀਚਿੰਗ ਸਟਾਫ ਦੀ ਲਿਸਟਾਂ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ) ਵੱਲੋਂ ਆਰਓਜ ਨੂੰ ਮੁਹੱਇਆ ਕਰਵਾਉਣ ਦੀ ਜਾਣਕਾਰੀ ਦਿੱਤੀ ਗਈ। ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਪਹਿਲ ਦੇ ਆਧਾਰ ਤੇ ਅਧਿਆਪਕਾਂ ਨੂੰ ਫਾਰਗ ਕੀਤਾ ਜਾਵੇ ਤੇ ਦੂਜੇ ਵਿਭਾਗਾਂ ਤੋਂ ਕਰਮਚਾਰੀਆਂ ਦੀ ਲਿਸਟਾਂ ਮੰਗਵਾ ਕੇ ਉਨ੍ਹਾਂ ਦੀ ਡਿਊਟੀ ਬੀਐੱਲਓਜ ਦੀ ਲਗਾਇਆ ਜਾਣ। ਤਹਿਸੀਲਦਾਰ ਨੇ ਵਫਦ ਦੀ ਗੱਲ ਤੇ ਸਹਿਮਤੀ ਜਤਾਈ ਤੇ ਕਿਹਾ ਕਿ ਉਹ ਆਰਓਜ ਨੂੰ ਇਸ ਸਬੰਧੀ ਪੱਤਰ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੇ ਇਸ ਸਬੰਧੀ ਮੀਟਿੰਗ ਰੱਖੀ ਹੈ ਜਿਸ ਵਿਚ ਉਹ ਯੂਨੀਅਨ ਦੀ ਮੰਗਾਂ ਨੂੰ ਪੇਸ਼ ਕਰਨਗੇ। ਇਸ ਤੋਂ ਬਾਅਦ ਵਫਦ ਡੀਡੀਪੀÀ ਹਰਜਿੰਦਰ ਸਿੰਘ ਨੂੰ ਮਿਲਿਆ ਤੇ ਅਧਿਆਪਕਾਂ ਨੂੰ ਤੁਰੰਤ ਰਾਹਤ ਦੇਣ ਦੀ ਮੰਗ ਕੀਤੀ, ਜਿਸ ਤੇ ਉਨ੍ਹਾਂ ਵਿਸ਼ਵਾਸ ਦੁਆਇਆ ਕਿ ਜਲਦ ਅਧਿਆਪਕਾਂ ਨੂੰ ਡਿਊਟੀ ਨੂੰ ਰਾਹਤ ਦਿੱਤੀ ਜਾਵੇਗੀ। ਇਸ ਮੌਕੇ ਸੰਦੀਪ ਟੰਡਨ, ਬਲਵਿੰਦਰ ਸਿੰਘ, ਹਰਪਾਲ ਸਿੰਘ, ਸਰਬਜੀਤ ਲਾਲ, ਸੁਰਿੰਦਰ ਨਰੂਲਾ, ਸੁਖਵਿੰਦਰ ਸਿੰਘ, ਧਰਮਪਾਲ, ਲਵਲੀ ਕੰਡਾ ਆਦਿ ਹਾਜ਼ਰ ਸਨ।