← ਪਿਛੇ ਪਰਤੋ
ਯਾਦਵਿੰਦਰ ਸਿੰਘ ਤੂਰ
ਲੁਧਿਆਣਾ, 21 ਸਤੰਬਰ 2019 - ਲੁਧਿਆਣਾ 'ਚ ਸਥਿਤ ਡੇਹਲੋਂ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪੁਲਿਸ ਵੱਲੋਂ ਪਿੰਡ ਆਲਮਗੀਰ ਦੇ ਇੱਕ ਘਰ ਵਿੱਚ ਰੰਗ-ਰਲੀਆ ਮਨਾਉਦੇ ਚਾਰ ਜੋੜੇ (ਚਾਰ ਔਰਤਾਂ ਅਤੇ ਚਾਰ ਮਰਦਾਂ) ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਇਸ ਅੱਡੇ ਨੂੰ ਚਲਾਉਣ ਵਾਲੀ ਕਮਲਜੀਤ ਕੌਰ ਪਤਨੀ ਟਹਿਲ ਸਿੰਘ ਵਾਸੀ ਆਲਮਗੀਰ ਦੀ ਹੀ ਰਹਿਣ ਵਾਲੀ ਹੈ। ਪੁਲਿਸ ਮੁਤਾਬਿਕ ਆਯਾਸੀ ਦਾ ਇਹ ਅੱਡਾ ਪਿਛਲੇ ਕਰੀਬ ਛੇ ਸਾਲਾਂ ਤੋਂ ਚੱਲ ਰਿਹਾ ਸੀ ਜਿਸ ਨੂੰ ਚਲਾਉਣ ਲਈ ਕਮਲਜੀਤ ਦਾ ਪਤੀ ਟਹਿਲ ਅਤੇ ਉਸ ਦੇ ਦੋ ਪੁੱਤਰ ਵੀ ਉਸ ਦੀ ਸਹਾਇਤਾ ਕਰਦੇ ਸਨ। ਪੁਲਿਸ ਨੇ ਜੋ ਮੌਕੇ ਤੋਂ ਚਾਰ ਵਿਆਕਤੀ ਫੜੇ ਹਨ ਉਹ ਸਾਰੇ ਹੀ ਆਲਮਗੀਰ ਦੇ ਨਿਵਾਸੀ ਜਦੋਂ ਕਿ ਚਾਰ ਔਰਤਾਂ 'ਚੋਂ ਤਿੰਨ ਵਿਆਹੀਆ ਅਤੇ ਇੱਕ ਕੁਆਰੀ ਹੈ ਅਤੇ ਸਾਰੀਆਂ ਹੀ ਲੁਧਿਆਣਾ ਦੇ ਆਸ-ਪਾਸ ਦੀਆਂ ਹੀ ਰਹਿਣ ਵਾਲੀਆਂ ਹਨ। ਪੰਜਵੀ ਔਰਤ ਜੋ ਗ੍ਰਿਫਤਾਰ ਹੋਈ ਹੈ ਉਹ ਅੱਡਾ ਚਲਾਉਣ ਵਾਲੀ ਕਮਲਜੀਤ ਕੌਰ ਹੈ ਜਦੋਂ ਕਿ ਉਸ ਦਾ ਪਤੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ।
Total Responses : 108