← ਪਿਛੇ ਪਰਤੋ
ਨਵੀਂ ਦਿੱਲੀ, 21 ਸਤੰਬਰ 2019 - ਮਿਸ਼ਨ ਚੰਦਰਯਾਨ-2 ਦੀ ਅਸਫਲਤਾ ਤੋਂ ਬਾਅਦ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਉਨ੍ਹਾਂ ਦੀ ਅਗਲੀ ਤਰਜੀਹ ਗਗਨਯਾਨ ਮਿਸ਼ਨ ਹੈ। ਤਹਾਨੂੰ ਦੱਸ ਦੇਈਏ ਕਿ ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਗਗਨਯਾਨ ਬਾਰੇ ਜਾਣਕਾਰੀ ਵੀ ਦਿੱਤੀ ਅਤੇ ਕਿਹਾ ਕਿ ਗਗਨਯਾਨ ਭਾਰਤ ਦੇ ਲਈ ਬਹੁਤ ਮੱਹਤਵਪੁਰਨ ਹੈ ਕਿਉਂਕਿ ਇਹ ਦੇਸ਼ ਦੀ ਵਿਗਿਆਨ ਅਤੇ ਤਕਨਾਲੋਜੀ ਦੀ ਸਮਰੱਥਾ ਨੂੰ ਵਧਾਏਗਾ। ਉਨ੍ਹਾਂ ਕਿਹਾ ਕਿ ਸਾਲ 2020 ਸਤੰਬਰ ਤੱਕ ਅਸੀਂ ਮਨੁੱਖ ਰਹਿਤ ਪੁਲਾੜ ਜਹਾਜ ਦਾ ਪਹਿਲਾ ਮਨੁੱਖ ਰਹਿਤ ਮਿਸ਼ਨ ਕਰਨ ਜਾ ਰਹੇ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਜੁਲਾਈ 2021 ਤੱਕ ਸਾਡੀ ਕੋਸ਼ਿਸ਼ ਹੈ ਕਿ 2 ਮਨੁੱਖ ਰਹਿਤ ਰਾਕੇਟ ਤਿਆਰ ਹੋ ਜਾਣ। ਉਨ੍ਹਾਂ ਕਿਹਾ ਕਿ ਦਸੰਬਰ 2021 ਤੋਂ ਪਹਿਲਾਂ ਆਪਣੇ ਰਾਕੇਟ ਦੁਆਰਾ ਪਹਿਲੇ ਭਾਰਤੀ ਨੂੰ ਪੁਲਾੜ 'ਚ ਭੇਜਿਆ ਜਾਵੇਗਾ। ਅਤੇ ਇਸਰੋ ਇਸ ਮਿਸ਼ਨ 'ਤੇ ਦਿਨ-ਰਾਤ ਕੰਮ ਕਰ ਰਿਹਾ ਹੈ।
Total Responses : 108