ਇਲੈਕਟ੍ਰੋਹੋਮਿਓਪੈਥੀ ਦੇ ਨੁਮਾਇੰਦਿਆਂ ਦੇ ਨਾਲ ਸਿਹਤ ਮੰਤਰੀ ਪੰਜਾਬ
ਬਾਬੂਸ਼ਾਹੀ ਬਿਊਰੋ
ਮੋਹਾਲੀ 22 ਸਤੰਬਰ
ਚੈਰੀਟੇਬਲ ਇਲੈਕਟਰੋਪੈਥੀ ਸੈਂਟਰ ਦੇ ਮੁਖੀ ਡਾਕਟਰ ਜਗਜੀਤ ਕੌਰ ਅਨੁਸਾਰ ਗੁਰਦੁਆਰਾ ਸ਼੍ਰੀ ਸਾਹਿਬਵਾੜਾ ਪਾਤਸ਼ਾਹੀ ਨੌਵੀਂ 5 ਫੇਸ ਮੁਹਾਲੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਫ੍ਰੀ ਕੈਂਪ ਦਾ ਆਯੋਜਨ ਕੀਤਾ ਗਿਆ । ਕੈਂਪ ਦਾ ਉਦਘਾਟਨ ਸਿਹਤ ਮੰਤਰੀ ਪੰਜਾਬ ਸਰਦਾਰ ਬਲਬੀਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ ।
ਇਸ ਮੌਕੇ ਇਲੈਕਟ੍ਰੋਪੈਥੀ ਡਾਕਟਰਾਂ ਦੀ ਨੁਮਾਇੰਦਗੀ ਕਰਦੀ ਸੰਸਥਾ
ਵੱਲੋਂ ਮੰਗ ਪੱਤਰ ਦੇ ਕੇ ਪੰਜਾਬ ਅੰਦਰ ਹ ਇਲੈਕਟ੍ਰੋਪੈਥੀ ਨੂੰ ਮਾਨਤਾ ਦੇਣ ਦੀ ਗੱਲ ਕੀਤੀ ਗਈ ।
ਸਿਹਤ ਮੰਤਰੀ ਪੰਜਾਬ ਦੀ ਹਾਜ਼ਰੀ ਵਿੱਚ ਡਾਕਟਰ ਜਗਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਇਲੈਕਟਰੋ ਹੋਮੋਪੈਥੀ ਇੱਕ ਹਰਬਲ ਪੈਥੀ ਹੈ ।
ਪੌਦਿਆਂ ਤੋਂ ਤਿਆਰ ਦਵਾਈਆਂ ਦਾ ਕੋਈ ਵੀ ਸਾਇਡ ਇਫੈਕਟ ਨਹੀਂ ਹੁੰਦਾ ।
ਇਸ ਪੈਥੀ ਵਿੱਚ ਉਨ੍ਹਾਂ ਨਾਮੁਰਾਦ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੈ ਜੋ ਕਿ ਅਜੇ ਰਵਾਇਤੀ ਇਲਾਜ ਪ੍ਰਣਾਲੀ ਵਿੱਚ ਪੂਰੀ ਤਰ੍ਹਾਂ ਸਮਰੱਥ ਨਹੀਂ ਹੋ ਰਿਹਾ ।
ਕੈਂਪ ਵਿੱਚ ਪੈਰਾਲਾਇਸਿਜ , ਕਣਕ ਅੈਲਰਜੀ , ਥਾਇਰਾਇਡ , ਚਮੜੀ ਰੋਗ , ਪਿਤਾ , ਗੁਰਦਾ ਪੱਥਰੀ, ਰਸੌਲੀ , ਬੱਚੇਦਾਨੀ ਰਸੌਲੀ , ਬਲੱਡ ਪ੍ਰੈਸ਼ਰ , ਡਿਸਕ , ਸਰਵਾਈਕਲ , ਦਮਾ , ਸ਼ੂਗਰ ਆਦਿ ਰੋਗਾਂ ਦੇ ਮਰੀਜ਼ਾਂ ਦਾ ਚੈਕਅੱਪ ਕਰਨ ਤੋਂ ਬਾਅਦ ਦਵਾਈਆਂ ਦੇ ਕੇ ਇਲਾਜ ਕੀਤਾ ਗਿਆ ।
ਇਸ ਮੌਕੇ ਇਲੈਕਟ੍ਰੋ ਹੋਮਿਓਪੈਥੀ ਦੇ ਮਾਹਰ ਡਾਕਟਰ ਜਗਤਾਰ ਸਿੰਘ ਸੇਖੋਂ , ਡਾਕਟਰ ਜਗਜੀਤ ਸਿੰਘ ਗਿੱਲ , ਡਾਕਟਰ ਦਰਬਾਰਾ ਸਿੰਘ ਭੁੱਲਰ , ਡਾਕਟਰ ਸ਼ਿੰਦਰ ਸਿੰਘ ਕਲੇਰ, ਡਾ ਮਨਜੀਤ ਸਿੰਘ ਸੱਗੂ , ਡਾਕਟਰ ਗੁਰਮੋਹਨ ਸਿੰਘ ਧੂਰਕੋਟ , ਡਾਕਟਰ ਸੁਖਦੇਵ ਸਿੰਘ ਦਿਉਲ , ਡਾਕਟਰ ਕੇਵਲ ਕ੍ਰਿਸ਼ਨ ਬੁੱਕਰ , ਡਾਕਟਰ ਪਰਮਜੀਤ ਸਿੰਘ ਨੰਗਲ , ਡਾਕਟਰ ਹਰਦੇਵ ਸਿੰਘ ਸੈਣੀ , ਡਾਕਟਰ ਜਗਜੀਤ ਕੌਰ , ਡਾਕਟਰ ਬਲਵਿੰਦਰ ਕੌਰ ਸੈਣੀ ਤੋਂ ਇਲਾਵਾ ਹੋਰ ਵੀ ਮਾਹਿਰ ਡਾਕਟਰਾਂ ਨੇ ਸ਼ਮੂਲੀਅਤ ਕੀਤੀ ।