27 ਅਕਤੂਬਰ ਦੀ ਥਾਂ 26 ਅਕਤੂਬਰ 2019 ਨੂੰ ਹੋਵੇਗੀ ਪ੍ਰੀਖਿਆ
ਉਮੀਦਵਾਰ ਪਹਿਲਾਂ ਜਾਰੀ ਹੋਏ ਐਡਮਿਟ ਕਾਰਡ ਆਰਮੀ ਰਕਰੂਟਮੈਂਟ ਦਫ਼ਤਰ, ਪਟਿਆਲਾ ਵਿਖੇ ਜਮ੍ਹਾਂ ਕਰਵਾ ਕੇ ਹਾਸਲ ਕਰਨ ਨਵੇਂ ਐਡਮਿਟ ਕਾਰਡ
ਫ਼ਤਹਿਗੜ੍ਰ੍ਹ ਸਾਹਿਬ, 23 ਸਤੰਬਰ 2019: ਸਹਾਇਕ ਕਮਿਸ਼ਨਰ (ਜ) ਸ. ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਬਰਨਾਲਾ, ਸੰਗਰੂਰ, ਮਾਨਸਾ ਅਤੇ ਪਟਿਆਲਾ ਦੇ ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਤੇ ਯੋਗ ਉਮੀਦਵਾਰਾਂ ਲਈ ਭਰਤੀ ਰੈਲੀ 19 ਅਗਸਤ ਤੋਂ 31 ਅਗਸਤ 2019 ਤੱਕ ਪਟਿਆਲਾ ਵਿਖੇ ਹੋਈ ਸੀ ਤੇ ਇਸ ਸਬੰਧੀ ਲਈ ਜਾਣ ਵਾਲੀ ਲਿਖਤੀ ਪ੍ਰੀਖਿਆ ਜੋ ਕਿ ਪਹਿਲਾਂ 27 ਅਕੂਤਰ ਨੂੰ ਲਈ ਜਾਣੀ ਸੀ ਪਰ ਦੀਵਾਲੀ ਦੇ ਮੱਦੇਨਜ਼ਰ ਇਸ ਦੀ ਤਰੀਕ ਬਦਲ ਕੇ 26 ਅਕਤੂਬਰ 2019 ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜਿਹੜੇ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਸਬੰਧੀ ਐਡਮਿਟ ਕਾਰਡ ਪਹਿਲਾਂ ਜਾਰੀ ਹੋਏ ਹਨ, ਉਹ ਆਪਣੇ ਪੁਰਾਣੇ ਐਡਮਿਟ ਕਾਰਡ ਆਰਮੀ ਰਕਰੂਟਮੈਂਟ ਦਫ਼ਤਰ, ਪਟਿਆਲਾ ਵਿਖੇ ਜਮ੍ਹਾਂ ਕਰਵਾ ਕੇ 26 ਅਕਤੂਬਰ ਨੂੰ ਲਈ ਜਾਣ ਵਾਲੀ ਲਿਖਤੀ ਪ੍ਰੀਖਿਆ ਸਬੰਧੀ ਨਵੇਂ ਐਡਮਿਟ ਕਾਰਡ ਹਾਸਲ