← ਪਿਛੇ ਪਰਤੋ
ਲੋੜਵੰਦ ਮਰੀਜ਼ ਕੈਂਪਾਂ ਦਾ ਭਰਪੂਰ ਲਾਭ ਲੈਣ-ਵਿਧਾਇਕ ਵੈਦ ਲੁਧਿਆਣਾ, 23 ਸਤੰਬਰ 2019: ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਦੇ ਵਿਸ਼ੇਸ਼ ਯਤਨਾਂ ਸਦਕਾ ਹਲਕਾ ਗਿੱਲ ਵਿੱਚ ਵਿਸ਼ੇਸ਼ ਨਸ਼ਾ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਨ•ਾਂ ਕੈਂਪਾਂ ਦੀ ਸ਼ੁਰੂਆਤ ਅੱਜ ਵਿਧਾਇਕ ਵੈਦ ਵੱਲੋਂ ਕਰਵਾਈ ਗਈ। ਇਹ ਕੈਂਪ ਪ੍ਰਸਿੱਧ ਜਗਦੀਪ ਦਵਾਖਾਨਾ ਦੇ ਸਹਿਯੋਗ ਨਾਲ ਲਗਵਾਏ ਜਾਣਗੇ। ਇਸ ਸੰਬੰਧੀ ਮੈਡੀਕਲ ਵੈਨ ਨੂੰ ਅੱਜ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਨੇ ਸਥਾਨਕ ਸਰਾਭਾ ਨਗਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਵੈਦ ਨੇ ਦੱਸਿਆ ਕਿ ਇਹ ਕੈਂਪ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਲਗਾਏ ਜਾ ਰਹੇ ਹਨ। ਅੱਜ ਪਹਿਲਾ ਕੈਂਪ ਡੇਹਲੋਂ ਸਥਿਤ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਖੇ ਲਗਾਇਆ ਗਿਆ, ਜਿਸ ਵਿੱਚ ਸੈਂਕੜੇ ਲੋਕਾਂ ਨੇ ਮੁਫ਼ਤ ਦਵਾਈ ਪ੍ਰਾਪਤ ਕੀਤੀ। ਸ੍ਰ. ਵੈਦ ਨੇ ਕਿਹਾ ਕਿ ਇਹ ਕੈਂਪ ਵੱਖ-ਵੱਖ ਪਿੰਡਾਂ ਦੇ ਕਲੱਸਟਰ ਬਣਾ ਕੇ ਲਗਾਏ ਜਾਣਗੇ ਤਾਂ ਜੋ ਕੋਈ ਵੀ ਪਿੰਡ ਇਸ ਮੁਹਿੰਮ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ। ਮਰੀਜ਼ਾਂ ਦੀ ਜਾਂਚ ਉਪਰੰਤ ਉਨ•ਾਂ ਨੂੰ ਦੋ ਦਿਨ ਦੀ ਆਯੁਰਵੈਦਿਕ ਦਵਾਈ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਉਨ•ਾਂ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਨੇ ਇਹ ਕੈਂਪ ਆਪਣੇ ਪਿੰਡ ਜਾਂ ਖੇਤਰ ਵਿੱਚ ਲਗਵਾਉਣਾ ਹੋਵੇ ਤਾਂ ਉਹ ਉਨ•ਾਂ ਦੇ ਦਫ਼ਤਰ ਜਾਂ ਸਟਾਫ਼ ਨਾਲ ਸੰਪਰਕ ਕਰ ਸਕਦਾ ਹੈ।
Total Responses : 267