ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਸਕੂਲ ਮੁਖੀ ਮੌਜੂਦਾ ਮੁਕਾਮ ਬਣਾਈ ਰੱਖਣ ਲਈਦਿ੍ੜਤਾ ਨਾਲ ਕੰਮ ਕਰਨ - ਸਿੱਖਿਆ ਸਕੱਤਰ
ਪਠਾਨਕੋਟ 23 ਸਤੰਬਰ,2019: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਲਾਨਾ ਨਤੀਜਿਆਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਅਾਪਕਾਂ ਅਤੇ ੳੁਹਨਾਂ ਦੇ ਸਕੂਲ ਮੁਖੀਆਂ ਦੀ ਲਗਨ ਅਤੇ ਮਿਹਨਤ ਨਾਲ ਸਿੱਖਿਅਾ ਵਿਭਾਗ ਦਾ ਮਾਣ ਵਧਾਇਅਾ ਹੈ ਜਿਸ ਕਾਰਨ ਵਿਭਾਗ ਵੱਲੋਂ ਹਰ ਜਿਲ੍ਹੇ ਵਿੱਚ ਜਾ ਕੇ ਅਧਿਅਾਪਕਾਂ ਨੂੰ ਪ੍ਸ਼ੰਸਾ ਪੱਤਰ ਦੇ ਕੇ ਨਿਵਾਜਿਆ ਜਾ ਰਿਹਾ ਹੈ| ਵਿਭਾਗ ਵੱਲੋਂ ਇਹਨਾਂ ਅਧਿਆਪਕਾਂ ਨੂੰ ਦਿੱਤੀਅਾਂ ਸਮੇਂ ਸਮੇਂ 'ਤੇ ਹਦਾਇਤਾਂ ਅਨੁਸਾਰ ਕੰਮ ਕਰਕੇ ਭਵਿੱਖ ਵਿੱਚ ਵੀ ਬਿਹਤਰੀਨ ਨਤੀਜਿਆਂ ਦੀ ੳੁਮੀਦਾਂ ਹਨ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਅਾਈ.ਏ.ਅੈੱਸ. ਨੇ ਪਠਾਨਕੋਟ ਜ਼ਿਲ੍ਹੇ ਦੇ 1200 ਅਧਿਅਾਪਕਾਂ ਨੂੰ ਪ੍ਸ਼ੰਸਾ ਪੱਤਰ ਦੇਣ ਸਮੇਂ ਕੀਤਾ| ੳੁਹਨਾਂ ਕਿਹਾ ਕਿ ਸਿੱਖਿਅਾ ਵਿਭਾਗ ਵੱਲੋਂ ਬਣਾਏ ਗਏ ਈ-ਕੰਟੈਂਟ ਨੂੰ ਵਧੀਆ ਢੰਗ ਨਾਲ ਵਰਤ ਕੇ ਅਧਿਅਾਪਕ ਬਹੁਤ ਵਧੀਆ ਸਿਖਾ ਸਕਦੇ ਹਨ ਅਤੇ ਵਿਦਿਆਰਥੀ ਬਿਹਤਰ ਸਿੱਖ ਸਕਦੇ ਹਨ| ੳੁਹਨਾਂ ਕਿਹਾ ਕਿ ਪਠਾਨਕੋਟ ਜਿਲ੍ਹੇ ਨੇ ਇਸ ਵਾਰ ਬਹੁਤ ਮਿਹਨਤ ਕੀਤੀ ਹੈ ਅਤੇ ਅਾੳੁਣ ਵਾਲੀਅਾਂ ਪੀ੍ਖਿਅਾਵਾਂ ਵਿੱਚ ਬਿਹਤਰ ਨਾਲੋਂ ਬਿਹਤਰ ਨਤੀਜੇ ਲੈਣ ਲਈ ਮਾਈਕੋ੍ ਯੋਜਨਾਬੰਦੀ ਨਾਲ ਕੰਮ ਕਰਨਾ ਚਾਹੀਦਾ ਹੈ|
ਇਸ ਮੌਕੇ ਸਨਮਾਨ ਸਮਾਰੋਹ ਵਿੱਚ ਜਿਲ੍ਹਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਰਾਮਵੀਰ ਜੀ ਨੇ ਵੀ ਅਧਿਅਾਪਕਾਂ ਨੂੰ ਵਧਾਈ ਦਿੱਤੀ ਅਤੇ ਪ੍ਸ਼ੰਸਾ ਪੱਤਰ ਨਾਲ ਨਿਵਾਜਣ ਦੀ ਪੂਰੀ ਪ੍ਰਕਿਰਿਆ ਵਿੱਚ ਸ਼ਮੂਲੀਅਤ ਵੀ ਕੀਤੀ|
ਇਹਨਾਂ ਅਧਿਆਪਕਾਂ ਨੂੰ ਮਾਰਚ 2019 ਦੇ ਬੋਰਡ ਦੀਅਾਂ ਪੀ੍ਖਿਅਾਵਾਂ ਵਿੱਚ 100 ਫੀਸਦੀ ਨਤੀਜਾ ਦੇਣ ਅਤੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਤਨਦੇਹੀ ਨਾਲ ਯਤਨ ਕਰਨ ਕਰ ਕੇ ਪ੍ਸ਼ੰਸਾ ਪੱਤਰ ਦੇ ਕੇ ਨਿਵਾਜਿਆ ਗਿਆ ਹੈ|
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਲਬੀਰ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ ਅੈਲੀਮੈਂਟਰੀ ਸਿੱਖਿਆ ਗੌਤਮ ਕੁਮਾਰ ਨੇ ਵੀ ਅਧਿਅਾਪਕਾਂ ਨੂੰ ਸੰਬੋਧਨ ਕਰਦੇ ਹੋਏ ਵਧਾਈਅਾਂ ਦਿੱਤੀਅਾਂ|
ਇਸ ਸਨਮਾਨ ਸਮਾਰੋਹ ਵਿੱਚ ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ, ਅਮਰਜੀਤ ਸਿੰਘ ਏ.ਐੱਸ.ਪੀ.ਡੀ, ਦੀਦਾਰ ਸਿੰਘ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਫਤਿਹਗੜ੍ਹ ਸਾਹਿਬ(ਸੈ.ਸਿੱ), ਸੰਜੀਵ ਗੌਤਮ ਜ਼ਿਲ੍ਹਾ ਸਿੱਖਿਆ ਅਫ਼ਸਰ(ਐ. ਸਿੱ), ਬਲਦੇਵ ਰਾਜ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ), ਸੁਰਿੰਦਰ ਕੁਮਾਰ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ), ਰਾਜਿੰਦਰ ਸਿੰਘ ਚਾਨੀ ਸਪੋਕਸਪਰਸਨ, ਮੇਜਰ ਸਿੰਘ ਮੀਡੀਅਾ ਟੀਮ, ਮਨਦੀਪ ਸਿੰਘ, ਰਾਜੇਸ਼ਵਰ ਸਾਲਾਰੀਆ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ/ ਜ਼ਿਲ੍ਹਾ ਸੁਧਾਰ ਕਮੇਟੀ, ਮਨੀਸ਼ ਜ਼ਿਲ੍ਹਾ ਸੁਧਾਰ ਕਮੇਟੀ(ਮੈਥ ਮਾਸਟਰ), ਰਮੇਸ਼ ਕੁਮਾਰ ਮੈਂਬਰ ਜ਼ਿਲ੍ਹਾ ਸੁਧਾਰ ਕਮੇਟੀ(ਹਿੰਦੀ ਮਾਸਟਰ), ਕਮਲ ਕਿਸ਼ੋਰ ਮੈਂਬਰ ਜ਼ਿਲ੍ਹਾ ਸੁਧਾਰ ਕਮੇਟੀ(ਸਮਾਜਿਕ ਸਿੱਖਿਆ ਮਾਸਟਰ), ਅਮਰੀਕ ਸਿੰਘ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ,ਕੇਵਲ ਕ੍ਰਿਸ਼ਨ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਰਾਜੇਸ਼ ਕੁਮਾਰ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਸੰਜੀਵ ਮੋਨੀ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲਜ਼, ਅਜੇ ਮਹਾਜਨ ਸ਼ੋਸ਼ਲ ਮੀਡੀਆ ਕੋਆਰਡੀਨੇਟਰ, ਮਨੀਸ਼ ਗੁਪਤਾ ਐੱਮ.ਆਈ.ਐੱਸ ਕੋਆਰਡੀਨੇਟਰ, ਕੰਚਨ ਬਾਲਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੁਨੀਤਾ ਦੇਵੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਪਰਮਜੀਤ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਹੰਸ ਰਾਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,
ਸੰਜੀਵ ਸ਼ਰਮਾ ਡੀ.ਐੱਮ ਸਾਇੰਸ, ਸੰਜੀਵ ਸ਼ਰਮਾ ਡੀ.ਐੱਮ.ਮੈਥ, ਸੁਮੀਰ ਸ਼ਰਮਾ ਡੀ.ਐੱਮ ਅੰਗਰੇਜ਼ੀ, ਸਮੂਹ ਬੀ.ਐੱਮਜ਼ ਸਾਇੰਸ ਸੁਖਦੇਵ ਸਿੰਘ, ਮੋਹਨੀਸ ਸਿੰਘ, ਰਾਜਨ ਕੁਮਾਰ, ਰਜਨੀਸ਼ ਡੋਗਰਾ, ਰਾਜੇਸ਼ ਸਲਵਾਨ, ਸਮੂਹ ਬੀ.ਐੱਮਜ਼ ਮੈਥ ਮੁਕੇਸ਼ ਸ਼ਰਮਾ, ਪਰਮਜੀਤ ਸਿੰਘ, ਰਮੇਸ਼ ਕੁਮਾਰ, ਰਜਿੰਦਰ ਭੰਡਾਰੀ, ਅਮਿਤ ਵਸ਼ਿਸ਼ਟ, ਸਮੂਹ ਬੀ.ਐੱਮ.ਟੀਜ਼ ਵਨੀਤ ਮਹਾਜਨ, ਅਜੇ ਵਸ਼ਿਸ਼ਟ, ਪਵਨ ਅੱਤਰੀ, ਅਧੀਰ ਮਹਾਜਨ, ਰਾਜ ਕੁਮਾਰ ਅਸ਼ਵਨੀ ਕੁਮਾਰ, ਸਮੂਹ ਸੀ. ਐੱਮ.ਟੀਜ਼ ਮਨਜੀਤ ਸਿੰਘ, ਗੁਰਬਚਨ ਸਿੰਘ, ਨਰਿੰਦਰ ਸਿੰਘ, ਸ਼ਾਮ ਲਾਲ, ਚੰਦਰ ਮੋਰਨ, ਯੋਗੇਸ਼ ਸ਼ਰਮਾ, ਅਜੇ ਕੁਮਾਰ, ਮਨਜੀਤ ਸਿੰਘ, ਜੋਗਿੰਦਰ ਪਾਲ, ਬਿਨੂ ਪ੍ਰਤਾਪ, ਰਾਜੇਸ਼ ਕੁਮਾਰ, ਬਿਸ਼ਬਰ ਸਿੰਘ, ਰਾਜ ਕੁਮਾਰ, ਦਰਸ਼ਨ ਸਿੰਘ, ਕੁਲਦੀਪ ਸਿੰਘ, ਸੁਨੀਲ ਕੁਮਾਰ,ਨਵ ਜੀਵਨ ਸਿੰਘ ਆਦਿ ਮੌਜੂਦ ਰਹੇ।