ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 23 ਸਤੰਬਰ 2019 - ਗੁਰੂ ਅਰਜਨ ਦੇਵ ਨਗਰ ਵਾਰਡ ਨੰ 54 ਦੇ ਨਾਲ ਲਗਦੇ ਇਲਾਕੇ ਲਵ ਕੁਸ਼ ਨਗਰ 'ਚ ਅੱਜ ਸ਼ਾਮ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ ਇਸ ਧਮਾਕੇ 'ਚ 5 ਨੌਜਵਾਨ ਅਤੇ 2 ਬੱਚੇ ਜ਼ਖਮੀ ਹੋਏ ਹਨ। ਇਸ ਧਮਾਕੇ ਦੋ ਵਿਅਕਤੀਆਂ ਦੀ ਮੌਤ ਵੀ ਹੋਈ ਹੈ। ਜ਼ਖਮੀਆਂ ਨੂੰ ਧਾਮਕੇ ਤੋਂ ਬਾਅਦ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਕਬਾੜੀਆਂ ਆਪਣੇ ਘਰ 'ਚ ਕਬਾੜ ਦਾ ਸਾਮਾਨ ਇੱਕਠਾ ਕਰਕੇ ਰੱਖਦਾ ਸੀ ਅਤੇ ਲੋਕਾਂ ਦਾ ਕਹਿਣਾ ਹੈ ਕਿ ਗੁਰਨਾਮ ਸਿੰਘ ਜੋ ਧਮਾਕੇ ਵਾਲੇ ਘਰ ਦਾ ਮਾਲਕ ਹੈ, ਉਹ ਕਿਸੇ ਥਾਣੇ ਦੇ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ ਤੇ ਉਥੋਂ ਹੀ ਇਹ ਪਟਾਕੇ ਲੈ ਕੇ ਆਇਆ ਸੀ। ਥਾਣੇ ਵਾਲਿਆਂ ਨੇ ਆਪਣੀ ਜਗ੍ਹਾ ਖ਼ਾਲੀ ਕਰਵਾਉਣ ਲਈ ਇਸ ਨੂੰ ਪਟਾਕੇ ਚੁਕਵਾ ਦਿੱਤੇ ਜਿਨ੍ਹਾਂ ਦੇ ਵਿੱਚੋਂ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਪੁਲਿਸ ਘਟਨਾ ਵਾਲੇ ਸਥਾਨ 'ਤੇ ਪਹੁੰਚ ਚੁੱਕੀ ਹੈ ਅਤੇ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।