ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 22 ਸਤੰਬਰ 2019 - ਸੂਬਾ ਸਰਕਾਰ ਵਲੋਂ ਪੱਛੜੀਆਂ ਸ਼੍ਰੇਣੀਆਂ ਲਈ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਉਹ ਹਮੇਸ਼ਾਂ ਹੀ ਇਨ੍ਹਾਂ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਰਹਿਣਗੇ। ਇਹ ਪ੍ਰਗਟਾਵਾ ਪੰਜਾਬ ਬੈਕਵਰਡ ਲੈਂਡ ਡਿਵੈੱਲਪਮੈਂਟ ਤੇ ਫਾਈਨਾਂਸ ਕਾਰਪੋਰੇਸ਼ਨ (ਬੈਕਫਿੰਕੋ) ਦੇ ਚੇਅਰਮੈਨ ਅਤੇ ਹਲਕਾ ਦੱਖਣੀ ਦੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਭਾਈ ਮੰਝ ਰੋਡ ਕੋਟ ਮਿੱਤ ਸਿੰਘ ਵਿਖੇ ਕਰਵਾਏ ਸਵਾਗਤੀ ਸਮਾਰੋਹ 'ਚ ਸ਼ਿਰਕਤ ਕਰਨ ਮੌਕੇ ਕੀਤਾ। ਕਾਂਗਰਸੀ ਆਗੂ ਹਰਬੰਸ ਸਿੰਘ ਬਿੱਲਾ ਵਲੋਂ ਕਰਵਾਏ ਇਸ ਸਮਾਰੋਹ ਦੌਰਾਨ ਇਲਾਕਾ ਵਾਸੀਆਂ ਨੇ ਬੜੇ ਉਤਸ਼ਾਹ ਤੇ ਗਰਮਜੋਸ਼ੀ ਨਾਲ ਸ. ਠੇਕੇਦਾਰ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸਿਰਪਾਓ ਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ। ਸ. ਠੇਕੇਦਾਰ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਆਪਣੇ ਮਿਲੀ ਨਵੀਂ ਜਿੰਮੇਵਾਰੀ ਨਿਭਾਉਣ ਲਈ ਹਮੇਸ਼ਾਂ ਤੱਤਪਰ ਰਹਿਣਗੇ ਅਤੇ ਆਮ ਲੋਕਾਂ ਨੂੰ ਰਾਹਤ ਪਹੁੰਚਾਊਣ ਲਈ ਸਰਕਾਰੀ ਯੋਜਨਾਵਾਂ ਦਾ ਹੇਠਲੇ ਪੱਧਰ 'ਤੇ ਫਾਇਦਾ ਦੇਣ ਲਈ ਉਪਰਾਲੇ ਕਰਨਗੇ। ਇਸ ਮੌਕੇ ਹਰਬੰਸ ਸਿੰਘ ਬਿੱਲਾ, ਗੁਰਨਾਮ ਸਿੰਘ ਫ਼ਰਿਸ਼ਤਾ, ਪ੍ਰੀਤਮ ਸਿੰਘ, ਸਰਪੰਚ ਅਵਤਾਰ ਸਿੰਘ ਲਾਲੀ, ਹਰਜਿੰਦਰ ਸਿੰਘ, ਮਨਿੰਦਰ ਸਿੰਘ ਠੇਕੇਦਾਰ, ਅਵਤਾਰ ਸਿੰਘ ਤਾਰੀ, ਕਸਮੀਰ ਸਿੰਘ, ਗਗਨਦੀਪ ਸਿੰਘ, ਸਰਪੰਚ ਨਿਰਵੇਰ ਸਿੰਘ, ਹੈਪੀ, ਡਾ. ਜਰਮਨ ਸਿੰਘ, ਦਰਸ਼ਨ ਸਿੰਘ, ਅਰਵਿੰਦਰ ਸਿੰਘ, ਲਵਲੀ ਸਾਗਰ ਤੇ ਵਿਪੁਨ ਕੁਮਾਰ ਆਦਿ ਹਾਜ਼ਰ ਸਨ।