ਪਟਿਆਲਾ, 26 ਸਤੰਬਰ 2019: ਇੱਥੋਂ ਦੀ ਜ਼ਿਲ੍ਹਾ ਅਦਾਲਤ ਵਿੱਚ ਵਕੀਲ ਅਵਿੰਦਰ ਬਰਾੜ ਨੂੰ ਦੂਜੇ ਵਕੀਲ ਨੂੰ ਧਮਕਾਉਣ ਦੇ ਦੋਸ਼ ਵਿੱਚ ਵੀਰਵਾਰ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ। ਉਸ ਉੱਤੇ ਕਥਿਤ ਤੌਰ 'ਤੇ ਪਟਿਆਲਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਾਕੇਸ਼ ਗੁਪਤਾ ਨੂੰ ਧਮਕਾਉਣ ਦੇ ਦੋਸ਼ ਹਨ।
ਇਸ ਘਟਨਾ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ, ਪਟਿਆਲਾ ਨੇ ਫੈਸਲਾ ਲਿਆ ਕਿ ਸਾਰੇ ਮੈਂਬਰ ਵੀਰਵਾਰ ਨੂੰ ਕੰਮ ਬੰਦ ਰੱਖਣਗੇ।