← ਪਿਛੇ ਪਰਤੋ
ਪਟਿਆਲਾ, 26 ਸਤੰਬਰ 2019 - ਏ.ਡੀ.ਜੀ.ਪੀ. ਜੀ.ਆਰ.ਪੀ. ਪੰਜਾਬ ਸ੍ਰੀ ਸੰਜੀਵ ਕਾਲੜਾ ਆਈ.ਪੀ.ਸੀ. ਅਤੇ ਏ.ਆਈ.ਜੀ. ਰੇਲਵੇ ਪੰਜਾਬ ਸ੍ਰੀ ਦਲਜੀਤ ਸਿੰਘ ਰਾਣਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਸੀ.ਆਈ.ਏ. ਜੀ.ਆਰ.ਪੀ. ਰਾਜਪੁਰਾ ਇੰਚਾਰਜ ਇੰਸ. ਜਸਕਰਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਅੱਜ ਰੇਲਵੇ ਸਟੇਸ਼ਨ ਰਾਜਪੁਰਾ ਦੇ ਪਲੇਟਫਾਰਮ ਨੰ 1 ਬਸੰਤ ਸਾਹ ਪੁੱਤਰ ਲੇਟ ਰਾਮ ਨਰੈਣ ਵਾਸੀ ਪਿੰਡ ਲਾਲਮੜੁ ਥਾਣਾ ਮੁਫਾਸਲਬੇਤੀਆ ਜ਼ਿਲ੍ਹਾ ਬੇਤੀਆ ਪੱਛਮੀ ਚੰਪਾਰਨ ਬਿਹਾਰ ਪਾਸੋਂ 5 ਕਿਲੋਗਰਾਮ ਚਰਸ ਬਰਾਮਦ ਕਰਕੇ ਮੁਕੱਦਮਾ ਨੰ 38 ਅ/ਧ 20/61/85 ਐਨ.ਡੀ.ਪੀ.ਐਸ. ਐਕਟ ਜੀ.ਆਰ.ਪੀ.ਐਸ. ਪੀ.ਟੀ.ਐਲ. ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੇ ਦੱਸਿਆ ਕਿ ਇਹ ਚਰਸ ਉਹ 4 ਹਜਾਰ ਰੁਪਏ ਦੇ ਲਾਲਚ ਵਿਚ ਬਤੌਰ ਕੋਰੀਅਰ ਬਿਹਾਰ ਤੋਂ ਲੈਕੇ ਆ ਰਿਹਾ ਸੀ ਦੋਸ਼ੀ ਨੂੰ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਅਤੇ ਦੋਸ਼ੀ ਤੋਂ ਹੋਰ ਪੁਛਗਿੱਛ ਜਾਰੀ ਹੈ।
Total Responses : 935