ਪਟਿਆਲਾ, 26 ਸਤੰਬਰ 2019 - ਪੀ ਸੀ ਕੁਰੇਲ, ਸਕੱਤਰ ਕੇਂਦਰੀ ਬਿਜਲੀ ਅਥਾਰਟੀ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਤਕਨੀਕੀ ਸਿਖਲਾਈ ਸੰਸਥਾ ਨੂੰ ਮਾਨਤਾ ਪ੍ਰਮਾਣ ਪੱਤਰ ਦਿੱਤਾ। ਮਾਨਤਾ ਪ੍ਰਮਾਣ ਪੱਤਰ ਅੱਜ ਦਿੱਲੀ ਵਿਖੇ ਪੀ.ਐਸ.ਪੀ.ਸੀ.ਐਲ ਦੇ ਇੰਜ: ਪਰਉਪਕਾਰ ਸਿੰਘ, ਐਡੀਸ਼ਨਲ ਐਸ.ਈ. ਪ੍ਰੋਟੈਕਸ਼ਨ ਅਤੇ ਇੰਜ: ਬਿਸ਼ਨ ਕੁਮਾਰ ਵੱਲੋਂ ਪ੍ਰਾਪਤ ਕੀਤਾ ਗਿਆ। ਇਹ ਦੱਸਿਆ ਜਾਂਦਾ ਹੈ ਕਿ ਪੀ.ਐੱਸ.ਪੀ.ਸੀ.ਐੱਲ ਦੇ ਟੀ.ਟੀ.ਆਈ. ਨੂੰ ਕੇਂਦਰੀ ਬਿਜਲੀ ਅਥਾਰਟੀ ਵੱਲੋਂ 19, ਸਤੰਬਰ 2019 ਨੂੰ ਭਾਰਤ ਵਿਚ ਸ਼੍ਰੇਣੀ -1 (ਗਰੇਡ-ਏ) ਸਿਖਲਾਈ ਸੰਸਥਾ ਵਜੋਂ ਮਾਨਤਾ ਦੇ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਕੇਂਦਰੀ ਬਿਜਲੀ ਅਥਾਰਟੀ ਦੇ ਸੀਨੀਅਰ ਅਧਿਕਾਰੀਆਂ ਵਲੋ ਪਿਛਲੇ ਸਾਲ ਟੀ.ਟੀ.ਆਈ. ਦਾ ਨਿਰੀਖਣ ਕੀਤਾ ਗਿਆ ਸੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪਟਿਆਲਾ ਦੇ ਟੈਕਨੀਕਲ ਟਰੇਨਿੰਗ ਇੰਸਟੀਚਿਊਟ ਨੂੰ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵਲੋਂ ਥਰਮਲ, ਹਾਈਡਰੋ, ਟਰਾਂਸਮਿਸਨ, ਡਿਸਟ੍ਰੀਬਿਊਸਨ ਅਤੇ ਪਾਵਰ ਮੈਨੇਜਮੈਟ ਦੇ ਖੇਤਰਾਂ ਦੇ ਖੇਤਰ ਵਿੱਚ ਸ੍ਰੇਣੀ 1 ਦੀ ਸਿਖਲਾਈ ਸੰਸਥਾ ਵਜੋਂ ਮਾਨਤਾ ਦਿੱਤੀ ਗਈ।