ਚੰਡੀਗੜ, 8 ਅਕਤੂਬਰ 2019 : ਜ਼ੀ ਨਿਊਜ਼ ਪੰਜਾਬ , ਹਰਿਆਣਾ, ਹਿਮਾਚਲ ਦੇ ਸੰਪਾਦਕ ਦਿਨੇਸ਼ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਖੁਦ ਇਕ ਟਵੀਟ ਰਾਹੀਂ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਆਪਣੇ ਟਵੀਟ ਵਿਚ ਉਹਨਾਂ ਲਿਖਿਆ ਹੈ ਕਿ ਅੱਜ ਜ਼ੀ ਮੀਡੀਆ, ਜ਼ੀ ਪੰਜਾਬਹਰਿਆਣਾਹਿਮਾਚਲ ਤੋਂ ਅੱਗੇ ਵਧਣ ਦਾ ਫੈਸਲਾ ਕੀਤਾ ਹੈ।
ਉਹਨਾਂ ਨੇ ਆਪਣੇ ਟੀਮ ਦੇ ਸਾਰੇ ਸਾਥੀਆਂ ਤੇ ਸ਼ੁਭਚਿੰਤਕਾਂ ਦਾ ਵੀ ਧੰਨਵਾਦ ਕੀਤਾ ਹੈ। ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਦਿਨੇਸ਼ ਸ਼ਰਮਾ ਨੇ ਦੱਸਿਆ ਕਿ ਉਹ ਜਲਦ ਹੀ ਨਵੀਂ ਜ਼ਿੰਮੇਵਾਰੀ ਸੰਭਾਲਣਗੇ।