← ਪਿਛੇ ਪਰਤੋ
ਚੰਡੀਗੜ੍ਹ, 8 ਅਕਤੂਬਰ 2019 - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੌੜਾ ਵੱਲੋਂ ਤਿੰਨ ਪਿੰਡਾਂ ਦੀ ਕੋਆਪ੍ਰਟਿਵ ਸੁਸਾਇਟੀ ਪਿੰਡ ਖਨੌੜਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ । ਉੱਚ ਵਿਦਿਆ ਹਾਸਲ ਸਰਪੰਚ ਡਾਕਟਰ ਗੁਰਦੀਪ ਕੌਰ ਖਨੌੜਾ ਪ੍ਰਧਾਨ ਕੈਸ ਖਨੌੜਾ ਵੀ ਹਾਜ਼ਰ ਰਹੇ। ਜਿਸ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਖਨੌੜਾ ਸਾਬ ਦੇ ਸਹਿਯੋਗ ਸਦਕਾ ਸੁਸਾਇਟੀ ਨੂੰ 'ਸੀ.ਆਈ.ਆਈ. ਫਾਊਨਡੇਸ਼ਨ ਡਾਕਟਰ ਫਾਰ ਯੂ', ਜੋ ਇੱਕ ਸੰਸਥਾ ਵੱਲੋਂ ਹੈਪੀ ਸੀਡਰ ਉਲਟਾਵੇਂ ਹਲ ਰੋਟਾਵੇਟਰ ਅਤੇ ਹੋਰ ਆਧੁਨਿਕ ਖੇਤੀਬਾੜੀ ਦੇ ਛੰਦ ਸੁਸਾਇਟੀ ਨੂੰ ਦਿੱਤੇ। ਜਿਥੇ ਖਨੌੜਾ ਨੇ ਫਾਉਂਡੇਸ਼ਨ ਦਾ ਧੰਨਵਾਦ ਕੀਤਾ ਉਥੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।
Total Responses : 942