ਗੁਰਨਾਮ ਸਿੱਧੂ
ਫ਼ਿਰੋਜ਼ਪੁਰ, 8 ਅਕਤੂਬਰ 2019 - ਸੋਮਵਾਰ ਦੇਰ ਰਾਤ ਪਾਕਿਸਤਾਨ ਵਾਲੇ ਪਾਸਿਉਂ ਭਾਰਤੀ ਖੇਤਰ ਚ ਡਰੋਨ ਦਾਖਲ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ, ਜਿਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਚੌਕਸੀ ਵਧਾ ਦਿੱਤੀ ਹੈ ।
ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਰਾਤ 10 ਵਜੇ ਤੋਂ ਰਾਤ 10.45 ਵਜੇ ਦੇ ਵਿਚਕਾਰ ਤੇ ਫੇਰ ਤੜਕੇ 12.25 ਵਜੇ ਉਡਦਾ ਰਿਹਾ ਅਤੇ ਭਾਰਤੀ ਖੇਤਰ ਵਿਚ ਦਾਖਲ ਹੋਇਆ। ਇਸ ਬਾਰੇ ਜਾਣਕਾਰੀ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ।
ਪਾਕਿਸਤਾਨ ਦੀ ਉਕਤ ਹਰਕਤ 'ਤੇ ਜਿੱਥੇ ਸਰਹੱਦ 'ਤੇ ਬੀ ਐੱਸ ਐਫ ਵੱਲੋਂ ਚੌਕਸੀ ਵਧਾਈ ਗਈ ਹੈ, ਉੱਥੇ ਪੰਜਾਬ ਪੁਲੀਸ ਨੇ ਵੀ ਉਕਤ ਇਲਾਕਿਆਂ ਚ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਹੈ।