ਅਰਨੀਵਾਲਾ ਵਿਖੇ ਕਾਂਗਰਸ ਵਿੱਚ ਸ਼ਾਮਲ ਹੋਇਆਂ ਦਾ ਸਵਾਗਤ ਕਰਦੇ ਹੋਏ ਆਗੂ
ਜਗਦੀਸ਼ ਥਿੰਦ
ਜਲਾਲਾਬਾਦ ਪੱਛਮੀ 8 ਅਕਤੂਬਰ : ਕਾਂਗਰਸ ਪਾਰਟੀ ਵੱੱਲੋਂ ਚੋਣਾਂ ਮੌਕੇ ਕੀਤੇ ਗਏ ਚੋਣ ਵਾਅਦੇ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ ।
ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਵਿਭਾਗਾਂ ਵਿੱਚ ਰੁਜ਼ਗਾਰ ਦੇਣ ਲਈ ਹੁਣ ਫਿਰ ਪੰਜਾਬ ਸਰਕਾਰ ਵੱਲੋਂ ਹਜ਼ਾਰਾਂ ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ।
ਇਹ ਗੱਲ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਜਸਬੀਰ ਸਿੰਘ ਡਿੰਪਾ ਨੇ ਜਲਾਲਾਬਾਦ ਹਲਕੇ ਦੇ ਕਸਬਾ ਮੰਡੀ ਅਰਨੀਵਾਲਾ ਵਿਖੇ ਚੋਣ ਬੈਠਕ ਨੂੰ ਸੰਬੋਧਨ ਕਰਦਿਆਂ ਕਹੀ ।
ਪੰਜਾਬ ਸਰਕਾਰ ਵੱਲੋਂ ਗੁਰੂ ਘਰਾਂ , ਮੰਦਿਰਾਂ ਅਤੇ ਹੋਰ ਧਾਰਮਿਕ ਸਥਾਨਾਂ ਵਿਖੇ ਚੱਲਦੇ ਲੰਗਰ ਉੱਪਰ ਲੱਗਦੇ ਜੀ ਐੱਸ ਟੀ ਆਪਣੇ ਹਿੱਸੇ ਦਾ ਮਾਫ਼ ਕਰ ਦਿੱਤਾ ਜਦਕਿ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਰਾਜ ਵਿੱਚ ਜੀਐਸਟੀ ਲਗਾਇਆ ਗਿਆ ।
ਉਹਨਾਂ ਕਿਹਾ ਕਿ ਅੱਜ ਸਾਰੇ ਵਰਗਾਂ ਦੇ ਲੋਕ ਅਮਨ - ਅਮਾਨ ਨਾਲ ਆਜ਼ਾਦ ਫਿਜ਼ਾ ਵਿੱਚ ਆਪੋ ਆਪਣੀ ਸ਼ਰਧਾ ਮੁਤਾਬਕ ਧਾਰਮਿਕ ਰੋਹ ਰੀਤਾਂ ਕਰ ਰਹੇ ਹਨ
ਜਦਕਿ ਅਕਾਲੀ ਭਾਜਪਾ ਰਾਜ ਮੌਕੇ ਸਾਰੇ ਧਰਮਾਂ ਦੀ ਤੌਹੀਨ ਕਰਨ ਵਾਲੀਆਂ ਘਟਨਾਵਾਂ ਵਾਪਰੀਆਂ ।
ਉਹਨਾਂ ਜਲਾਲਾਬਾਦ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਹਲਕੇ ਦੇ ਬਿਹਤਰ ਵਿਕਾਸ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਸਿੰਘ ਆਵਲਾ ਨੂੰ ਵੋਟ ਦਿੱਤਾ ਜਾਵੇ ।
ਇਸ ਮੌਕੇ ਯੂਥ ਕਾਂਗਰਸ ਆਗੂ ਸੰਦੀਪ ਜਾਖੜ , ਚੇਅਰਮੈਨ ਹਾਊਸਫੈੱਡ ਪੰਜਾਬ ਸੁਖਵੰਤ ਸਿੰਘ ਬਰਾੜ , ਜਤਿਨ ਆਂਵਲਾ ਨੇ ਵੀ ਸੰਬੋਧਨ ਕੀਤਾ ।
ਮੰਡੀ ਅਰਨੀ ਵਾਲਾ ਤੋਂ ਸ੍ਰ. ਗੁਰਬਚਨ ਸਿੰਘ ਠੇਠੀ ਸਾਬਕਾ ਮੈਂਬਰ ਪੰਚਾਇਤ , ਰਾਣਾ ਠੇਠੀ ਯੂਥ ਆਗੂ ਦੇ ਪਰਿਵਾਰਾਂ ਨੇ ਕਾਂਗਰਸ ਵਿਚ ਸ਼ਮੂਲੀਅਤ ਕੀਤੀ ।
ਇਸ ਮੌਕੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਕਾਂਗਰਸ ਪਾਰਟੀ ਵਿਚ ਬਣਦਾ ਮਾਨ ਸਤਿਕਾਰ ਕੀਤਾ ਜਾਵੇਗਾ ।
ਇਸ ਮੌਕੇ ਸ੍ਰ ਗੁਰਮੀਤ ਸਿੰਘ ਖੁਡੀਆਂ ,ਹੈਪੀ ਸੰਧੂ ਸਰਪੰਚ ਬਲਾਕੀ ਵਾਲਾ ,ਯੂਥ ਆਗੂ ਗੁਰਜੋਤ ਸੰਧੂ , ਰੂਬੀ ਗਿੱਲ ,ਧੀਰਾ ਬਰਾੜ , ਗੁਲਸ਼ਨ ਲਾਲ ਗੂਬਰ , ਦੇਸ਼ ਰਾਜ ਸਾਬਕਾ ਮੈਂਬਰ ਪੰਚਾਇਤ , ਕੰਵਲਜੀਤ ਕਾਲੜਾ ਯੂਥ ਕਾਂਗਰਸ ਆਗੂ, ਸੁਰੇਸ਼ ਬੱਠਲਾ, ਰਕੇਸ਼ ਡੁਮੜਾ ,ਰਾਜ ਕੁਮਾਰ ਕਾਲੜਾ, ਸੀਨੀਅਰ ਕਾਂਗਰਸੀ ਲੀਡਰ ਡਾ ਬੀ ਡੀ ਕਾਲੜਾ ਅਰਨੀਵਾਲਾ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ ।