ਤੰਦਰੁਸਤ ਰਹਿਣ ਲਈ ਸਵੇਰ ਅਤੇ ਸ਼ਾਮ ਦੀ ਸੈਰ ਨੂੰ ਬਣਾਓ ਜ਼ਿੰਦਗੀ ਦਾ ਹਿੱਸਾ: ਡਾਕਟਰ ਗੁਰਦੇਵ ਸਿੰਘ
ਗੁਰਨਾਮ ਸਿੱਧੂ
ਫਿਰੋਜ਼ਪੁਰ 08 ਅਕਤੂਬਰ 2019: ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਅਤੇ ਏਐੱਡਡੀ ਹਰਬਲ ਰਿਸੈਰਚ ਫਾਊਡੇਸ਼ਨ ਵੱਲੋਂ ਮੁਫਤ ਮੈਡੀਕਲ ਕੈਂਪ (ਇਲੈਕਟ੍ਰੋਪੈਥੀ ਅਤੇ ਐਕੁਪ੍ਰੈਸ਼ਰ) ਸਥਾਨਕ ਸ਼ਹਿਰ ਦੇ ਬਾਰਡਰ ਰੋਡ ਅਜੀਤ ਨਗਰ ਵਿਖੇ ਲਗਾਇਆ ਗਿਆ। ਜਿਸ ਵਿਚ ਵੱਖ ਵੱਖ ਡਾਕਟਰ, ਡਾ.ਗਗਬ ਅਰੋੜਾ (ਐੱਮ.ਡੀ) ਕੋਟਕਪੂਰਾ, ਡਾ.ਪ੍ਰਿੰਸੀ ਅਰੋੜਾ (ਕੋਟਕਪੂਰਾ), ਡਾ.ਲਖਵਿੰਦਰਪਾਲ (ਮੋਨੂੰ), ਡਾ.ਮੁਹੰਮਦ ਅਸਲਮ ਡੀਏਟੀ ਐਕੂਪ੍ਰੈਸ਼ਰ ਨੇ ਚੈੱਕਅਪ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਲਗਪਗ 400 ਮਰੀਜ਼ਾਂ ਨੂੰ ਮੁਫਤ ਚੈੱਕਅਪ ਕੀਤਾ ਗਿਆ। ਇਸ ਸਮੇਂ ਡਾਕਟਰਾਂ ਵੱਲੋਂ ਮੌਜ਼ੂਦਾ ਸਮੇਂ ਚੱਲ ਰਹੇ ਡੇਂਗੂ ਦੇ ਵਾਇਰਲ ਤੋਂ ਬਚਨ ਲਈ ਕਿਹਾ ਕਿ ਡੇਂਗੂ ਦਾ ਮੱਛਰ ਟਾਇਰਾਂ, ਬਰਤਨਾਂ ਤੇ ਕੂਲਰਾਂ ਵਿਚ ਖੜੇ ਪਾਣੀ ਵਿਚ ਪਲਦਾ ਹੈ, ਇਸ ਨੂੰ ਖਾਲੀ ਕਰਕੇ ਸੁਕਾਓ ਅਤੇ ਡੇਂਗੂ ਤੋਂ ਬਚੋ ਅਤੇ ਹੋਰ ਬੀਮਾਰੀਆਂ ਦੇ ਲੱਛਣਾਂ ਅਤੇ ਬੀਮਾਰੀਆਂ ਤੋਂ ਰਾਹਤ ਸਿਹਤ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿਚ ਡਾਕਟਰ ਗੁਰਦੇਵ ਸਿੰਘ ਅਜੀਤ ਨਗਰ ਵਾਲਿਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਸਮੇਂ ਡਾਕਟਰ ਗੁਰਦੇਵ ਸਿੰਘ ਨੇ ਕਿਹਾ ਸਵੇਰ ਸ਼ਾਮ ਦੀ ਸੈਰ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਤਾਂ ਹੀ ਹੋ ਸਕਦੀ ਹੈ ਜੇਕਰ ਅਸੀਂ ਸਾਰੇ ਤੰਦਰੁਸਤ ਹਾਂ। ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਆਪਣੇ ਸਰੀਰ ਦੀ ਜਾਂਚ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰੀਏ।