ਗੁਰਨਾਮ ਸਿੱਧੂ
ਫਿਰੋਜ਼ਪੁਰ 08 ਅਕਤੂਬਰ 2019: ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਬੋਹੜ ਵਾਲਾ ਖੂਹ ਬਜੀਦਪੁਰ ਬਾਬਾ ਗੁਰਦੀਪ ਸਿੰਘ ਦੇ ਘਰ ਕੀਤਾ ਗਿਆ। ਜਿਸ ਵਿਚ ਗੁਰਮਤਿ ਪ੍ਰਚਾਰ ਲਹਿਰ ਫਿਰੋਜ਼ਪੁਰ ਦੇ ਪ੍ਰਚਾਰਕ ਭਾਈ ਵਰਿੰਦਰ ਸਿੰਘ ਬਜੀਦਪੁਰ, ਭਾਈ ਗੁਰਜਿੰਦਰ ਸਿੰਘ ਫਿਰੋਜ਼ਪੁਰ, ਭਾਈ ਸੰਦੀਪ ਸਿੰਘ ਭਾਵੜਾ, ਭਾਈ ਬੂਟਾ ਰਾਗੀ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ, ਭਾਈ ਲਖਵਿੰਦਰ ਸਿੰਘ ਅਤੇ ਛੋਟੇ ਬੱਚਿਆਂ ਨੇ ਕੀਰਤਨ ਕਵਿਤਾ ਦੀ ਹਾਜ਼ਰੀ ਭਰੀ ਗੁਰਮਤਿ ਸਮਾਗਮ ਦੀ ਸਮਾਪਤੀ ਤੇ ਬੱਚਿਆਂ ਕੋਲੋਂ ਸਵਾਲ ਪੁੱਛੇ ਗਏ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਗੁਰਮਤਿ ਪ੍ਰਚਾਰ ਲਹਿਰ ਫਿਰੋਜ਼ਪੁਰ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਬਾਬਾ ਗੁਰਮੇਲ ਸਿੰਘ ਸੇਵਾ ਕਾਰਸੇਵਾ ਵਾਲੇ ਗੁਰਮਤਿ ਪ੍ਰਚਾਰ ਲਹਿਰ ਦੇ ਮੁੱਖ ਸੇਵਾਦਾਰ ਭਾਈ ਪ੍ਰਗਟ, ਅਮੋਲਕ ਸਿੰਘ ਰੱਖੜੀ, ਭਾਈ ਪ੍ਰਤਾਪ ਸਿੰਘ ਸ਼ੇਰ ਖਾਂ, ਭਾਈ ਕਾਰਜ ਵਿਸ਼ੇਸ਼ ਸਹਿਯੋਗ ਘਰ ਦੇ ਮੈਂਬਰ ਭਾਈ ਬਾਜ ਸਿੰਘ ਭਾਈ ਗੁਰਬਖਸ਼ ਸਿੰਘ ਨੇ ਦਿੱਤਾ।