← ਪਿਛੇ ਪਰਤੋ
ਨਵੀਂ ਦਿੱਲੀ, 08 ਅਕਤੂਬਰ 2019 - ਭਾਰਤੀ ਹਵਾਈ ਫੌਜ ਲਈ ਅੱਜ ਇੱਕ ਇਤਿਹਾਸਿਕ ਦਿਨ ਹੈ, ਫਰਾਂਸ ਨੇ ਭਾਰਤ ਨੂੰ RB 001 ਰਾਫੇਲ ਸੌਂਪ ਦਿੱਤਾ ਹੈ। ਭਾਰਤੀ ਹਵਾਈ ਫੌਜ ਦੇ ਬੇੜੇ 'ਚ ਰਾਫੇਲ ਨੂੰ ਸ਼ਾਮਿਲ ਕਰਨ ਲਈ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਮੇਰੀਨੇਕ ਸਥਿਤ ਏਵਿਅਸ਼ਨ ਪਲਾਂਟ ਪਹੁੰਚੇ ਹੋਏ ਹਨ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਬੇੜੇ 'ਚ ਰਾਫੇਲ ਦੇ ਸ਼ਾਮਿਲ ਹੋਣ ਸਾਡੀ ਤਾਕਤ ਵਧੇਗੀ। ਰਾਜਨਾਥ ਸਿੰਘ ਰਾਫੇਲ ਦਾ ਸ਼ਸਤਰ ਪੂਜਨ ਕਰਨ ਤੋਂ ਬਾਅਦ ਉਡਾਨ ਭਰਨਗੇ। ਪਰ ਤੁਹਾਨੂੰ ਦੱਸ ਦੇਈਏ ਕਿ ਰਾਫੇਲ ਦੇ ਹਿੰਦੁਸਤਾਨ ਆਉਂਣ ਤੱਕ ਅਜੇ ਅਗਲੇ ਸਾਲ ਮਈ ਤੱਕ ਇੰਤਜਾਰ ਕਰਨਾ ਪਵੇਗਾ।
Total Responses : 930