ਸਿਰਸਾ, 9 ਅਕਤੂਬਰ 2019 - ਸਾਬਕਾ ਅਕਾਲੀ ਵਿਧਾਇਕ ਅਤੇ ਸਾਬਕਾ ਇਨੈਲੋ ਸੰਸਦ ਮੈਂਬਰ ਚਰਜੀਤ ਸਿੰਘ ਰੋੜੀ ਵਿਰੋਧੀ ਪਾਰਟੀ ਦੀ ਹਰਿਆਣਾ ਇਕਾਈ ਦੀ ਮੁਖੀ ਕੁਮਾਰੀ ਸ਼ੈਲਜਾ ਦੀ ਮੌਜੂਦਗੀ 'ਚ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਚਰਨਜੀਤ ਸਿੰਘ ਰੋੜੀ ਸਾਲ 2014-19 ਵਿਚਾਲੇ ਸਿਰਸਾ ਤੋਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੰਸਦ ਮੈਂਬਰ ਸਨ।
ਚਰਨਜੀਤ ਸਿੰਘ ਰੋੜੀ ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਮੁੱਖ ਅਸ਼ੋਕ ਤੰਵਰ ਦੇ ਪਾਰਟੀ ਛੱਡਣ ਤੋਂ ਕੁਝ ਦਿਨ ਬਾਅਦ ਕਾਂਗਰਸ 'ਚ ਸ਼ਾਮਲ ਹੋਏ ਹਨ।