ਗੁਰਦੁਆਰਾ ਬੜੂ ਸਾਹਿਬ ਵਿਖੇ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਪ੍ਰਧਾਨ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਅਤੇ ਇਸ ਗੁਰਮਤਿ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਭਾਈ ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਭਾਈ ਜਗਦੇਵ ਸਿੰਘ ਮੁੱਖ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਟੇਕ ਸਿੰਘ ਧਨੌਲਾ, ਬਾਬਾ ਕਰਮਜੀਤ ਸਿੰਘ ਜਗਾਧਰੀ ਵਾਲੇ, ਮਹੰਤ ਬਾਬਾ ਹਰਬੰਸ ਸਿੰਘ ਪੱਕਾ ਡੇਰਾ ਚੀਮਾ, ਡਾ. ਰੂਪ ਸਿੰਘ ਸਕੱਤਰ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਸਵੰਤ ਸਿੰਘ ਖਹਿਰਾ ਬਹਾਦਰਪੁਰ ਸਕੱਤਰ ਅਕਾਲ ਕਾਲਜ ਕੌਂਸ਼ਲ ਮਸਤੂਆਣਾ ਸਾਹਿਬ, ਜਥੇਦਾਰ ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਈ ਜਗਮੇਲ ਸਿੰਘ ਛਾਜਲਾ ਮੁੱਖ ਸੇਵਾਦਾਰ ਆਲ ਇੰਡੀਆ ਗ੍ਰੰਥੀ, ਰਾਗੀ, ਪ੍ਰਚਾਰਕ ਸਿੰਘ ਸਭਾ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਪਦੇਸ਼ਾ ਅਤੇ ਗੁਰਬਾਣੀ ਬਾਰੇ ਸੰਗਤਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਰਾਗੀ ਭਾਈ ਜਗਮੇਲ ਸਿੰਘ ਛਾਜਲਾ, ਰਾਗੀ ਜੋਗਾ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਜਸਵਿੰਦਰ ਸਿੰਘ ਹਰੇੜੀ ਵਾਲੇ, ਬਾਬਾ ਗੁਰਜੰਟ ਸਿੰਘ ਮੰਡਵੀ ਕਲਾਂ ਵਾਲੇ, ਗੁਰਪ੍ਰੀਤ ਸਿੰਘ ਸ਼ਿਮਲਾ, ਸੰਤ ਸੇਵਕ ਜਥਾ ਬੁੰਗਾ ਮਸਤੂਆਣਾ, ਅਨਹਦ ਬਾਣੀ ਜਥਾ ਬੜੂ ਸਾਹਿਬ ਤੋਂ ਇਲਾਵਾ ਅਕਾਲ ਅਕੈਡਮੀ ਬੜੂ ਸਾਹਿਬ ਦੇ ਬੱਚਿਆਂ ਨੇ ਪੰਜਾਬ ਤੋਂ ਇਲਾਵਾ ਹੋਰਨਾਂ ਰਾਜਾਂ ਤੋਂ ਆਈਆਂ ਸਿੱਖ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਂਹੀ ਨਿਹਾਲ ਕੀਤਾ ।ਸਮਾਗਮ ਦੇ ਅੰਤ ਜਿੱਥੇ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਪ੍ਰਧਾਨ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਸਮਾਗਮ 'ਚ ਸ਼ਾਮਲ ਹੋਏ ਸੰਤਾਂ-ਮਹਾਪੁਰਸ਼ਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ, ਓਥੇ ਨਾਲ ਹੀ ਆਪਣੇ ਪ੍ਰਵਚਨ ਵੀ ਸੰਗਤਾਂ ਨੂੰ ਦਿੱਤੇ ।ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਕੱਤਰ ਡਾ. ਦਵਿੰਦਰ ਸਿੰਘ ਅਤੇ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਸਿੱਖ ਪੰਥ ਦੀਆਂ ਮਾਣਮੱਤੀਆਂ ਹਸਤੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਸਟੇਜ ਸੰਚਾਲਨ ਦੀ ਭੂਮਿਕਾ ਭਾਈ ਰਜਿੰਦਰ ਸਿੰਘ ਦਿੱਲੀ, ਭਾਈ ਹਰਜੀਤ ਸਿੰਘ ਤੇ ਭਾਈ ਨਿਰਵੈਲ ਸਿੰਘ ਨੇ ਸਾਂਝੇ ਤੌਰ 'ਤੇ ਨਿਭਾਈ । ਇਸ ਮੌਕੇ ਜਥੇਦਾਰ ਉਦੈ ਸਿੰਘ ਲੌਗੋਵਾਲ, ਡਾ. ਪਰਦੀਪ ਸਿੰਘ ਚੀਮਾ, ਭਾਈ ਚਤਰ ਸਿੰਘ ਚੀਮਾ, ਭਾਈ ਹਰਪ੍ਰੀਤ ਸਿੰਘ ਦੋਦੜਾ, ਪਰਮਜੀਤ ਸਿੰਘ ਨਿੱਕਾ, ਗੁਰਵਿੰਦਰ ਸਿੰਘ ਹੀਰੋਂ ਖੁਰਦ, ਦਰਸ਼ਨ ਸਿੰਘ ਲਾਡੀ, ਗੁਰਜੰਟ ਸਿੰਘ ਮਾਨ, ਗੁਰਜੀਤ ਸਿੰਘ ਚੀਮਾ, ਗੁਰਦਰਸ਼ਨ ਸਿੱਧੂ ਭਵਾਨੀਗੜ੍ਹ, ਮਾਲਵਿੰਦਰ ਸਿੰਘ ਸਿੱਧੂ ਕੌਹਰੀਆ, ਅਮਰ ਸਿੰਘ ਲਿੱਧੜਾ, ਸਿਮਰਨਪਾਲ ਸਿੰਘ ਖਾਲਸਾ ਅਤੇ ਹੋਰ ਸਿੱਖ ਸੰਗਤਾਂ ਮੌਜੂਦ ਸਨ ।