ਬਠਿੰਡਾ, 9 ਅਕਤੂਬਰ 2019 - ਬਠਿੰਡਾ ਦੀ ਸੀ.ਆਈ.ਏ-1 ਪੁਲਿਸ ਦੀ ਟੀਮ 'ਤੇ ਡਰੱਗ ਸਮਗਲਰਾਂ ਦੁਆਰਾ ਹਰਿਆਣਾ ਦੇ ਦੇਸੂ ਯੋਧਾ ਪਿੰਡ 'ਚ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਪੁਲਿਸ ਟੀਮ ਉਕਤ ਪਿੰਡ ਦੇ ਕਿਸੇ ਨਸ਼ੇੜੀ 'ਤੇ ਕੇਸ ਬਣਾ ਕੇ ਉਸਦੇ ਘਰ ਰੇਡ ਕਰਨ ਗਈ ਸੀ ਜਿਸ ਤੋਂ ਬਾਅਦ ਪੁਲਿਸ ਦੇ ਉਸ ਘਰ 'ਚ ਜਾਂਦਿਆਂ ਹੀ ਹਮਲਾ ਹੋ ਗਿਆ ਸੀ। ਇਸ ਮਾਮਲੇ 'ਚ ਕਰਵਾਈ ਕਰਦਿਆਂ ਹਰਿਆਣਾ ਪੁਲਿਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ 40 ਤੋਂ 50 ਅਣਪਛਾਤੇ ਲੋਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਧਾਰਾ 307, 427, 379ਬੀ, 353, 342, 333, 332, 225, 224, 186, 149, 148, 147 ਤੇ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਆਈਜੀ ਨੇ ਦੱਸਿਆ ਕਿ ਪਿੰਡ ਰਾਮਾ ਮੰਡੀ ਵਿੱਚ ਦੋ ਨਸ਼ਾ ਤਸਕਰ ਕਾਬੂ ਕੀਤੇ ਗਏ ਸੀ। ਇਨ੍ਹਾਂ ਕੋਲੋਂ 6,000 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਸੀ। ਇਸੇ ਹੀ ਕੇਸ 'ਚ ਪੰਜਾਬ ਪੁਲਿਸ ਹਰਿਆਣਾ ਦੇ ਪਿੰਡ ਦੇਸੂ ਯੋਧਾ 'ਚ ਗਈ ਸੀ। ਜਿਸ ਤੋਂ ਬਾਅਦ ਪੁਲਿਸ ਅਤੇ ਪਿੰਡ ਵਾਸੀਆਂ ਵਿਚਕਾਰ ਝੜਪ ਹੋ ਗਈ।
https://www.youtube.com/watch?v=2PCUMEU6hYI&feature=youtu.be
ਫੇਸਬੁੱਕ 'ਤੇ ਵੀਡੀੳ ਦੇਖਣ ਲਈ ਹੇਠ ਲਿੰਕ ਕਲਿੱਕ ਕਰੋ :-
https://www.facebook.com/BabushahiDotCom/videos/2553521784870434/