ਮੁੱਲਾਂਪੁਰ, 12 ਅਕਤੂਬਰ 2019 : ਹਲਕਾ ਦਾਖਾ ਤੋੰ ਅਕਾਲੀ ਦਲ ਨੂੰ ਉਸ ਸਮੇੰ ਇਕ ਹੋਰ ਸਿਆਸੀ ਝਟਕਾ ਲੱਗਾ ਜਦੋਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸ਼ਿੰਦਾ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ 'ਚ ਸ਼ਾਮਲ ਹੋ ਗਏ। ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਉਹਨਾ ਦਾ ਪਾਰਟੀ 'ਚ ਸਵਾਗਤ ਕੀਤਾ।
ਇਸ ਦੌਰਾਨ ਬੋਲਦਿਆਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਲੋਕ ਪੱਖੀ ਤੇ ਵਿਕਾਸ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਵੱਡੀ ਗਿਣਤੀ ਵਿੱਚ ਦੂਜੀਆਂ ਪਾਰਟੀਆਂ ਦੇ ਆਗੂ ਅਤੇ ਵਰਕਰ ਕਾਂਗਰਸ 'ਚ ਸ਼ਾਮਲ ਹੋ ਰਹੇ ਹਨ।
ਅਕਾਲੀ ਦਲ ਨੂੰ ਘੇਰਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਬੀਤੇ ਲੰਬੇ ਸਮੇ ਤੋਂ ਹਲਕੇ 'ਚ ਵੈਰ ਵਿਰੋਧ ਦੀ ਰਾਜਨੀਤੀ ਕਰਦੇ ਹੋਏ ਹਲਕੇ 'ਚ ਵਿਕਾਸ ਦੀ ਥਾਂ ਵਿਨਾਸ਼ ਕੀਤਾ ਹੈ। ਵਿਕਾਸ ਦੀਆਂ ਗੱਲਾਂ ਮਹਿਜ ਗੱਲਾਂ ਹੀ ਰਹਿ ਗਈਆਂ ਸਨ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਹਰ ਵਰਗ ਨੂੰ ਨਾਲ ਲੈ ਕੇ ਹਲਕੇ ਦਾ ਚੰਹੁਪੱਖੀ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 21 ਅਕਤੂਬਰ ਨੂੰ ਕਾਂਗਰਸ ਨੂੰ ਵੋਟ ਪਾ ਕੇ ਹਲਕੇ 'ਚ ਚਿੱਟੇ ਤੇ ਪਰਚਿਆਂ ਦੀ ਰਾਜਨੀਤੀ ਦਾ ਪੂਰਨ ਤੌਰ 'ਤੇ ਅੰਤ ਕਰ ਦਿਓ।
ਇਸ ਮੌਕੇ ਹੋਰਨਾ ਤੋਂ ਇਲਾਵਾ ਅਮਰੀਕ ਸਿੰਘ ਆਲੀਵਾਲ, ਮੇਜਰ ਸਿੰਘ ਭੈਣੀ, ਮਲਕੀਤ ਸਿੰਘ ਦਾਖਾ, ਭਜਨ ਸਿੰਘ ਸਿਆਣ, ਐਡਵੋਕੇਟ ਵਿਨੈ ਕੁਮਾਰ ਆਦਿ ਮੌਜੂਦ ਸਨ।