ਗੁਰਨਾਮ ਸਿੱਧੂ
ਫਿਰੋਜ਼ਪੁਰ 12 ਅਕਤੂਬਰ 2019: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸਿੱਖਿਆ ਦੇ ਖੇਤਰ ਵਿਚ ਤਾਂ ਹਮੇਸ਼ਾ ਅੱਗੇ ਰਿਹਾ ਹੀ ਇਸ ਦੇ ਨਾਲ ਨਾਲ ਕਾਲਜ ਹੋਰ ਸਮਾਜਿਕ ਅਤੇ ਸੰਸਕ੍ਰਿਤੀਕ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਵਿਚ ਵੀ ਅੱਗੇ ਰਿਹਾ ਹੈ। ਜਿਸ ਦੇ ਫਲਸਰੂਪ ਦੇਵ ਸਮਾਜ ਕਾਲਜ ਫਾਰ ਵੂਮੈਨ ਦੀ ਛਵੀ ਲੋਕਾਂ ਦੇ ਮਨ ਵਿਚ ਸਭ ਤੋਂ ਸੁੰਦਰ ਪ੍ਰਗਤੀਸ਼ੀਲ ਅਤੇ ਸਭ ਤੋਂ ਜ਼ਿਆਦਾ ਉਪਲਬੱਧੀਆਂ ਪ੍ਰਾਪਤ ਕਰਨ ਵਾਲੇ ਸਿੱਖਿਆ ਸੰਸਥਾਨ ਦੀ ਬਣ ਚੁੱਕੀ ਹੈ। ਇਸੇ ਪ੍ਰੰਪਰਾ ਨੂੰ ਬਣਾਏ ਰੱਖਦੇ ਹੋਏ ਕਾਲਜ ਨੇ ਇਕ ਹੋਰ ਵੱਡੀ ਉਪਲਬੱਧੀ ਹਾਸਲ ਕੀਤੀ ਹੈ। ਕਾਲਜ ਦੀ ਸੈਕਟਰੀ ਡਾ. ਮਧੂ ਪਰਾਸ਼ਰ ਨੇ ਦੱਸਿਆ ਕਿ ਫਿਰੋਜ਼ਪੁਰ ਨਗਰ ਕੌਂਸਲ ਵੱਲੋਂ ਚਲਾਈ ਗਈ ਸਵੱਛਤਾ ਹੀ ਸੇਵਾ ਮੁਹਿੰਮ 2020 ਤਹਿਤ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਕਾਲਜਾਂ, ਹਸਪਤਾਲਾਂ, ਹੋਟਲਾਂ ਅਤੇ ਰੈਸਟੋਰੈਂਟਾਂ ਆਦਿ ਦੀ ਸਾਫ ਸਫਾਈ ਕੀਤੀ ਰੈਕਿੰਗ ਕੀਤੀ ਗਈ। ਜਿਸ ਵਿਚ ਫਿਰੋਜ਼ਪੁਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਚਰਨਜੀਤ ਸਿੰਘ, ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਅਤੇ ਗੁਰਿੰਦਰ ਸਿੰਘ ਨੇ ਵੱਖ ਵੱਖ ਸਥਾਨਾਂ ਦਾ ਮੁਆਇਨਾ ਕੀਤਾ। ਇਸੇ ਪ੍ਰੋਗਰਾਮ ਅਤੇ ਅਭਿਆਨ ਦੇ ਤਹਿਤ ਨਗਰ ਕੌਂਸਲ ਫਿਰੋਜ਼ਪੁਰ ਦੀ ਟੀਮ ਕਾਰਜਕਾਰੀ ਅਧਿਕਾਰੀ ਚਰਨਜੀਤ ਸਿੰਘ ਦੀ ਅਗਵਾਈ ਵਿਚ ਦੇਵ ਸਮਾਜ ਕਾਲਜ ਫਾਰ ਵੂਮੈਨ ਵੀ ਪਹੁੰਚੀ। ਜਿਥੇ ਉਨ੍ਹਾਂ ਨੇ ਪਹਿਲੇ ਦੇਵ ਸਮਾਜ ਕਾਲਜ ਦੀ ਸੈਕਟਰੀ ਡਾ. ਮਧੂ ਪਰਾਸ਼ਰ ਅਤੇ ਕਾਰਜਕਾਰੀ ਪ੍ਰਿੰਸੀਪਲ ਨਵਦੀਪ ਕੌਰ ਨਾਲ ਗੱਲ ਕੀਤੀ। ਉਸ ਦੇ ਬਾਅਦ ਨਗਰ ਕੌਂਸਲ ਦੀ ਪੂਰੀ ਟੀਮ ਨੇ ਕਾਲਜ ਦੇ ਹਰੇਕ ਵਿਭਾਗ ਦਾ ਨਿਰੀਖ ਣ ਕੀਤਾ ਅਤੇ ਸਫਾਈ ਨੂੰ ਜਾਂਚਿਆ। ਉਨ੍ਹਾਂ ਨੇ ਵਿਭਾਗਾਂ ਦੇ ਨਾਲ ਨਾਲ ਕਾਲਜ ਦੀ ਲਾਇਬ੍ਰੇਰੀ ਸਾਰੀਆਂ ਪ੍ਰਯੋਗਸ਼ਾਲਾਵਾਂ ਅਤੇ ਕਾਲਜ ਦੀ ਕੰਨਟੀਨ ਦਾ ਵੀ ਮੁਆਇਨਾ ਕੀਤਾ ਅਤੇ ਸਾਫ ਸਫਾਈ ਦਾ ਨਿਰੀਖਣ ਕੀਤਾ। ਇਸ ਦੇ ਬਾਅਦ ਟੀਮ ਨੇ ਡਾ. ਮਧੂ ਪਰਾਸ਼ਰ ਦੇ ਨਾਲ ਕਾਲਜ ਦੇ ਵਿਹੜੇ ਵਿਚ ਦੌਰਾ ਕੀਤਾ ਅਤੇ ਕਾਲਜ ਵਿਚ ਸਵੱਛਤਾ ਦੇ ਸਾਰੇ ਪਹਿਲੂਆਂ ਦੀ ਜਾਂਚ ਵੀ ਕੀਤੀ। ਕਾਲਜ ਦੀ ਇਸ ਸਾਫ ਸਫਾਈ ਵਿਚ ਕਾਲਜ ਦੀ ਐੱਨਐੱਸਐੱਸ ਇਕਾਈ ਨੇ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਵਿਚ ਕਾਲਜ ਦੀ ਐੱਨਐੱਸਐੱਸ ਅਧਿਕਾਰੀ ਸ਼੍ਰੀਮਤੀ ਸਪਨਾ ਬਧਵਾਰ ਅਤੇ ਸ਼੍ਰੀਮਤੀ ਸੰਗੀਤਾ ਅਰੋੜਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦੇ ਬਾਅਦ ਨਗਰ ਕੌਂਸਲ ਵੱਲੋਂ ਸਾਰਿਆਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਜਿਸ ਵਿਚ ਦੇਵ ਸਮਾਜ ਕਾਲਜ ਫਾਰ ਵੂਮੈਨ ਨੂੰ ਫਿਰੋਜ਼ਪੁਰ ਦਾ ਸਭ ਤੋਂ ਸੁੰਦਰ ਅਤੇ ਸਵੱਛ ਕਾਲਜ ਘੋਸ਼ਿਤ ਕੀਤਾ ਗਿਆ। ਨਗਰ ਕੌਂਸਲ ਵੱਲੋਂ ਕਾਲਜ ਨੂੰ ਪੂਰੇ ਫਿਰੋਜ਼ਪੁਰ ਦੇ ਫਾਰਸਟ ਰੈਕਿੰਗ ਦਿੱਤੇ ਜਾਣ ਤੇ ਕਾਲਜ ਦੀ ਸੈਕਟਰੀ ਡਾ. ਮਧੂ ਪਰਾਸ਼ਰ ਨੇ ਕਾਰਜਕਾਰੀ ਅਧਿਕਾਰੀ ਚਰਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਇਸ ਉਪਲਬੱਧੀ ਨੂੰ ਕਾਲਜ ਦੇ ਲਈ ਬਹੁਤ ਵੱਡੀ ਸਫਲਤਾ ਵੀ ਦੱਸਿਆ। ਇਸ ਮੌਕੇ ਤੇ ਕਾਲਜ ਦੇ ਡੀਨ ਡਿਪਾਰਟਮੈਂਟ ਇੰਜ਼. ਪ੍ਰਤੀਕ ਪਰਾਸ਼ਰ ਨੇ ਵੀ ਕਿਹਾ ਕਿ ਇਹ ਕਾਲਜ ਦੇ ਲਈ ਬਹੁਤ ਵੱਡੀ ਉਪਲਬੱਧੀ ਹੈ ਅਤੇ ਉਨ੍ਹਾਂ ਨੇ ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।