← ਪਿਛੇ ਪਰਤੋ
ਤਲਵੰਡੀ ਸਾਬੋ, 12 ਅਕਤੂਬਰ 2019 - ਸਬ ਡਵੀਜਨ ਤਲਵੰਡੀ ਸਾਬੋ ਵਿਖੇ ਚਿੱਟੇ ਦੀ ਲੱਤ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ ਹੈ। ਮ੍ਰਿਤਕ ਨੌਜਵਾਨ ਪਿਛਲੇ ਕਾਫੀ ਸਮੇਂ ਤੋ ਨਸੇ ਦਾ ਆਦੀ ਸੀ ਅਤੇ ਉਸ ਦੀ ਪਹਿਚਾਣ ਲੱਡੂ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਚਿੱਟੇ ਦਾ ਨਸ਼ਾ ਕਰਨ ਕਾਰਨ ਨੌਜਵਾਨ ਨੂੰ ਪੀਲੀਆ ਹੋ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਨਸ਼ੇ ਦਾ ਐਨਾ ਜ਼ਿਆਦਾ ਆਦੀ ਹੋ ਗਿਆ ਸੀ ਕਿ ਉਸ ਨੇ ਘਰ ਦਾ ਵੀ ਸਾਰਾ ਸਾਮਾਨ ਵੇਚ ਦਿੱਤਾ ਸੀ। ਮ੍ਰਿਤਕ ਆਪਣੀ ਬੁੱਢੀ ਦਾਦੀ ਦਾ ਇੱਕੋ-ਇੱਕ ਸਹਾਰਾ ਸੀ।ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਛੋਟਾ ਬੱਚਾ ਵੀ ਛੱਡ ਗਿਆ ਹੈ।
Total Responses : 936