← ਪਿਛੇ ਪਰਤੋ
ਜਲੰਧਰ, 12 ਅਕਤੂਬਰ 2019 - ਫਿਲੀਪੀਂਸ ਦੇ ਮਨੀਲਾ ‘ਚ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗਗਨਦੀਪ ਸਿੰਘ (25) ਵਜੋਂ ਹੋਈ ਹੈ ਅਤੇ ਉਹ ਜਲੰਧਰ ਦੇ ਆਦਮਪੁਰ ਦੇ ਪਿੰਡ ਹਰਿਪੁਰ ਦਾ ਰਹਿਣ ਵਾਲਾ ਸੀ। ਮੁਲਜ਼ਮਾਂ ਨੇ ਗਗਨਦੀਪ ਸਿੰਘ ਨੂੰ ਪੰਜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗਗਨਦੀਪ ਮਨੀਲਾ ‘ਚ ਪਿਛਲੇ ਅੱਠ ਮਹੀਨਿਆਂ ਤੋਂ ਰਹਿ ਰਿਹਾ ਸੀ ਅਤੇ ਉਹ ਫਾਈਨਾਂਸਰ ਕੋਲ ਰਿਕਵਰੀ ਦਾ ਕੰਮ ਕਰਦਾ ਸੀ।
Total Responses : 936