← ਪਿਛੇ ਪਰਤੋ
ਸਕੱਤਰੇਤ ਅਧਿਕਾਰੀਆਂ ਦੀਆਂ ਪ੍ਰਮੋਸ਼ਨਾਂ ਲਈ ਲੋੜੀਂਦਾ ਤਜਰਬਾ ਘੱਟ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਚੰਡੀਗੜ੍ਹ , 12 ਅਕਤੂਬਰ , 2019 : ਪੰਜਾਬ ਸਰਕਾਰ ਨੇ ਸੁਪਰਡੈਂਟਾਂ ਅਤੇ ਸੀਨੀਅਰ ਸਹਾਇਕਾਂ ਦੀਆਂ ਤਰੱਕੀਆਂ ਲਈ ਲੋੜੀਂਦਾ ਤਜ਼ਰਬਾ ਘੱਟ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ । ਸਰਕਾਰ ਵੱਲੋਂ ਚਾਲੂ ਸਾਲ ਜੁਲਾਈ ਮਹੀਨੇ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਸਬੰਧੀ ਫ਼ੈਸਲਾ ਲੈ ਲਿਆ ਗਿਆ ਸੀ। ਜਿਸ ਸਬੰਧੀ ਹੁਣ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਨੋਟੀਫ਼ਿਕੇਸ਼ਨ ਜਿਸ ਅਨੁਸਾਰ ਸੁਪਰਡੈਂਟ ਤੋਂ ਅਧੀਨ ਸਕੱਤਰ ਪ੍ਰਮੋਟ ਹੋਣ ਲਈ ਲੋੜੀਂਦਾ ਤਜਰਬਾ 5 ਸਾਲ ਤੋਂ ਘਟਾ ਕੇ 4 ਸਾਲ ਕਰ ਦਿੱਤਾ ਗਿਆ ਹੈ ਅਤੇ ਸੀਨੀਅਰ ਸਹਾਇਕ ਤੋਂ ਸੁਪਰਡੈਂਟ ਵਜੋਂ ਤਰੱਕੀ ਹਾਸਲ ਕਰਨ ਲਈ ਲੋੜੀਂਦਾ ਤਜਰਬਾ 10 ਸਾਲ ਤੋਂ ਘਟਾ ਕੇ 7 ਸਾਲ ਕਰ ਦਿੱਤਾ ਗਿਆ ਹੈ .
Total Responses : 267