← ਪਿਛੇ ਪਰਤੋ
ਮੋਗਾ, 13 ਅਕਤੂਬਰ, 2019 : ਮੋਗਾ ਸ਼ਹਿਰ ਦੇ ਉਘੇ ਵਪਾਰੀ ਪਰਮਿੰਦਰਪਾਲ ਸਿੰਘ ਪੁਰੀ ਉਰਫੂ ਟੀਟੂ ਨੇ ਅੱਜ ਸਵੇਰੇ ਭੇਦਭਰੀ ਹਾਲਤ ਵਿਚ ਆਤਮ ਹੱਤਿਆ ਕਰ ਲਈ। 54 ਾਲਾ ਪਰਮਿੰਦਰਪਾਲ ਨੇ ਆਪਣੀ ਲਾਇਸੰਸੀ ਰਿਵਾਲਵਰ ਨਾਲ ਆਪਣੀ ਪੁੜਪੁੜੀ ਵਿਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਸ਼ਹਿਰ ਵਿਚ ਉਹਨਾਂ ਵੱਲੋਂ ਇਹ ਕਦਮ ਚੁੱਕੇ ਜਾਣ 'ਤੇ ਲੋਕ ਹੈਰਾਨ ਹਨ। ਉਹ ਸ਼ਹਿਰ ਦੇ ਮੰਨੇ ਪ੍ਰਮੰਨੇ ਵਪਾਰੀ ਹੀ ਨਹੀਂ ਬਲਕਿ ਉਘੇ ਸਮਾਜ ਸੇਵਕ ਸਨ। ਵੱਡੀ ਗੱਲ ਇਹ ਵੀ ਹੈ ਕਿ ਵੀ ਉਹਨਾਂ ਦੀ ਧਰਮ ਪਤਨੀ ਦਾ ਅੱਜ ਜਨਮ ਦਿਨ ਵੀ ਸੀ। ਉਹਨਾਂ ਦੀ ਪੁੱਤਰੀ ਚੰਡੀਗੜ੍ਹ ਵਿਚ ਡਾਕਟਰ ਵਜੋਂ ਸੇਵਾਵਾਂ ਨਿਭਾ ਰਹੀ ਹੈ ਜਦਕਿ ਬੇਟਾ ਹਾਈ ਕੋਰਟ ਵਿਚ ਪ੍ਰੈਕਟਿਸ ਕਰ ਰਿਹਾ ਹੈ। ਉਹਨਾਂ ਦੀ ਦੂਜੀ ਬੇਟੀ ਇਥੇ ਲੋਕਲ ਹੀ ਵਿਆਹੀ ਹੋਈ ਹੈ। ਮੋਗਾ ਸ਼ਹਿਰ ਵਿਚ ਲੋਕ ਇਸ 'ਤੇ ਹੈਰਾਨ ਹਨ ਕਿ ਹਰ ਪੱਖੋਂ ਰੱਜੇ ਪੁੱਜੇ ਤੇ ਖੁਸ਼ਮਿਜਾਜ ਪਰਮਿੰਦਰਪਾਲ ਨੇ ਅਜਿਹਾ ਕਦਮ ਕਿਉਂਕਿ ਚੁੱਕਿਆ ?
Total Responses : 936