ਗੁਰਨਾਮ ਸਿੱਧੂ
ਫਿਰੋਜ਼ਪੁਰ 13 ਅਕਤੂਬਰ 2019: ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿਚ ਐਤਵਾਰ ਨੂੰ ਵਰਦਾਨ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਪ੍ਰਧਾਨ ਅਸ਼ੋਕ ਸੇਤੀਆ ਅਤੇ ਚੇਅਰਮੈਨ ਏਸੀ ਚਾਵਲਾ ਦੀ ਦੇਖ ਰੇਖ ਵਿਚ ਬਾਰਡਰ ਰੋਡ ਸਥਿਤ ਕਬੀਰ ਆਯੂਰਵੈਦਿਕ ਸੈਂਟਰ ਵਿਖੇ ਬੀਪੀ ਅਤੇ ਸ਼ੂਗਰ ਚੈੱਕਅੱਪ ਕੈਂਪ ਲਗਾਇਆ ਗਿਆ। ਡਾ. ਹਰਬੀਰ ਸੋਹਿਲ, ਡਾ. ਮਨਪ੍ਰੀਤ ਕੌਰ, ਡਾ. ਰੋਸ਼ਨ ਲਾਲ ਸੰਤੋਸ਼ੀ ਅਤੇ ਰਾਹੁਲ ਵੱਲੋਂ 70 ਲੋਕਾਂ ਦਾ ਸ਼ੂਗਰ ਅਤੇ ਬੀਪੀ ਮੁਫਤ ਵਿਚ ਚੈੱਕ ਕੀਤਾ ਗਿਆ। ਜਿਨ੍ਹਾਂ ਮਰੀਜ਼ਾਂ ਵਿਚ ਸ਼ੂਗਰ ਦੀ ਮਾਤਰਾ ਜ਼ਿਆਦਾ ਪਾਈ ਗਈ ਉਨ੍ਹਾਂ ਨੂੰ ਸੈਰ ਕਰਨ ਦੀ ਸਲਾਹ ਦੇ ਨਾਲ ਨਾਲ ਪ੍ਰਹੇਜ ਕਰਨ ਦੇ ਟਿਪਸ ਵੀ ਦਿੱਤੇ ਗਏ। ਇਸ ਕੈਂਪ ਵਿਚ ਹਰੀ ਚੰਦ ਚੋਪੜਾ, ਧੀਰਜ ਆਨੰਦ, ਕੁਲਦੀਪ ਰਾਏ, ਅਜੇ ਧਵਨ, ਸ਼ਾਮ ਲਾਲ ਗੱਖੜ, ਸੁਖਵਿੰਦਰ ਸਿੰਘ, ਦਵਿੰਦਰ ਬਜਾਜ, ਰਾਕੇਸ਼ ਸੇਤੀਆ, ਬਲਦੇਵ ਸਿੰਘ, ਗੁਰਦਿਆਲ ਸਿੰਘ, ਗੁਰਚਰਨ ਸਿੰਘ ਸਰਪੰਚ ਅਤੇ ਹੋਰ ਵੀ ਹਾਜ਼ਰ ਸਨ।