← ਪਿਛੇ ਪਰਤੋ
ਮੋਗਾ, 13 ਅਕਤੂਬਰ 2019 - ਮੋਗਾ ਸ਼ਹਿਰ ਦੇ ਚੜਿੱਕ ਰੋਡ ਨਿਵਾਸੀ ਮੰਨੇ-ਪ੍ਰਮੰਨੇ ਅਤੇ ਉੱਘੇ ਕਾਰੋਬਾਰੀ ਪਰਮਿੰਦਰਪਾਲ ਪੁਰੀ ਉਰਫ਼ ਟੀਟੂ ਪੁਰੀ (54) ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਪਰਮਿੰਦਰਪਾਲ ਪੁਰੀ ਨੇ ਅੱਜ ਸਵੇਰੇ 8 ਵਜੇ ਦੇ ਕਰੀਬ ਆਪਣੇ ਕਮਰੇ 'ਚ ਜਾ ਕੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪਰਮਿੰਦਰਪਾਲ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਅਨੁਸਾਰ ਮ੍ਰਿਤਕ ਪਿਛਲੇ ਕੁੱਝ ਦਿਨਾਂ ਤੋਂ ਪ੍ਰੇਸ਼ਾਨ ਸੀ ਜਿਸ ਦੇ ਕਾਰਨ ਸੁਨ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਇਸ ਘਟਨਾ ਤੋਂ ਪਿੱਛੋਂ ਪੁਲਿਸ ਨੇ ਮੌਕੇ 'ਤੇ ਪਹੁੰਚ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Total Responses : 862