← ਪਿਛੇ ਪਰਤੋ
ਮੈਨੀਟੋਬਾ, 13 ਅਕਤੂਬਰ 2019 - ਕੈਨੇਡਾ ਦੇ ਮੈਨੀਟੋਬਾ 'ਚ ਲਗਾਤਾਰ ਤੀਜੇ ਦਿਨ ਹੋਈ ਭਾਰੀ ਬਰਫਬਾਰੀ ਕਾਰਨ ਸੂਬੇ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪਿਛਲੇ ਦੋ ਦੀ ਦਿਨ ਦੀ ਤਰ੍ਹਾਂ ਮੈਨੀਟੋਬਾ 'ਚ ਲਗਾਤਾਰ ਤੀਜੇ ਦਿਨ ਵੀ ਭਾਰੀ ਬਰਫਬਾਰੀ ਹੋਈ। ਬਰਫ ਦੇ ਤੂਫਾਨ ਕਾਰਨ ਸੂਬੇ 'ਚ ਕਰੀਬ 70 ਸੈਟੀ ਮੀਟਰ ਤੋਂ ਵੀ ਜ਼ਿਆਦਾ ਬਰਫਬਾਰੀ ਹੋਈ। ਭਾਰੀ ਬਰਫਬਾਰੀ ਦੇ ਕਾਰਨ ਸੂਬੇ 'ਚ ਚਾਰੇ ਹੀ ਪਾਸੇ ਚਿੱਟੀ ਚਾਦਰ ਵਿਛ ਗਈ। ਜਿਸ ਦੇ ਕਾਰਨ ਹਵਾਈ ਜਹਾਜ਼ ਏਅਰਪੋਟਰ ਤੋਂ ਉਡਾਨ ਨਹੀਂ ਭਰ ਸਕੇ ਅਤੇ ਸੜਕੀ ਆਵਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਤੁਰ ਕੇ ਜਾਣ-ਆਉਣ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਹੀ ਫਸੇ ਰਹੇ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਆਉਣ-ਜਾਣ ਸਮੇਂ ਸਾਵਧਾਨੀ ਵਰਤਣ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਘਰਾਂ 'ਚੋਂ ਨਾ ਨਿੱਕਲਣ ਦੀ ਸਲਾਹ ਦਿੱਤੀ ਗਈ ਹੈ।
Total Responses : 873