← ਪਿਛੇ ਪਰਤੋ
ਹਰਦਮ ਮਾਨ
ਸਰੀ, 13 ਅਕਤੂਬਰ 2019 - ਜਾਰਜ ਮੈਕੀ ਲਾਇਬਰੇਰੀ ਡੈਲਟਾ (112 ਸਟਰੀਟ, 84 ਐਵੀਨਿਊ) ਦੀ ਕਾਵਿ-ਸ਼ਾਮ ਇਸ ਵਾਰ 15 ਅਕਤੂਬਰ ਨੂੰ ਸ਼ਾਮ 6.30 ਵਜੇ ਮਨਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਕਾਵਿ-ਸ਼ਾਮ ਦੇ ਸੰਚਾਲਕ ਜਰਨੈਲ ਸਿੰਘ ਆਰਟਿਸਟ ਨੇ ਦੱਸਿਆ ਹੈ ਕਿ ਇਸ ਸ਼ਾਮ ਦੌਰਾਨ ਲੋਕਲ ਸ਼ਾਇਰ ਸ਼ਾਹਗੀਰ ਗਿੱਲ ਅਤੇ ਕਵਿੱਤਰੀ ਹਰਸ਼ਰਨ ਕੌਰ ਸਰੋਤਿਆਂ ਦੇ ਰੂਬਰੂ ਹੋਣਗੇ ਅਤੇ ਆਪਣੇ ਸਾਹਿਤਕ ਸਫਰ ਅਤੇ ਕਾਵਿ ਰਚਨਾਵਾਂ ਦੀ ਸਾਂਝ ਪਾਉਣਗੇ। ਉਨ੍ਹਾਂ ਸ਼ਹਿਰ ਦੇ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
Total Responses : 942