ਸੰਕੇਤਕ ਤਸਵੀਰ
ਨਿਰਵੈਰ ਸਿੰਘ ਸਿੰਧੀ
ਮਮਦੋਟ, 13 ਅਕਤੂਬਰ 2019 :- ਪੰਜਾਬ ਅੰਦਰ ਦਿਨੋ ਦਿਨ ਲੁੱਟਮਾਰ ਦੀਆਂ ਘਟਨਾਵਾਂ ਵਧ ਰਹੀਆਂ ਹਨ ਅਜਿਹੀ ਹੀ ਘਟਨਾ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਦੇਰ ਸ਼ਾਮ ਕਰੀਬ 9 ਵਜੇ ਵਾਪਰੀ ਹੈ।
ਇਸ ਬਾਰੇ ਜਦੋਂ ਪੀੜਤ ਬੋਹੜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਓਹ ਪਿੰਡ ਹਜ਼ਾਰਾ ਸਿੰਘ ਵਾਲਾ ਦਾ ਰਹਿਣ ਵਾਲਾ ਹੈ ਅਤੇ ਦਾਣਾ ਮੰਡੀ ਹਜ਼ਾਰਾ ਸਿੰਘ ਵਾਲਾ ਤੋਂ ਆਪਣੀ ਫਸਲ 'ਤੇ ਗੇੜਾ ਮਾਰ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਜਦੋ ਓਹ ਪਿੰਡ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਕੋਲ ਪਹੁੰਚਿਆ ਤਾਂ ਪਹਿਲਾਂ ਤੋਂ ਤਾਕ ਵਿੱਚ ਬੈਠੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਉਪਰ ਹਮਲਾ ਕਰ ਦਿਤਾ ਜਿਸ ਤੋ ਓਹ ਬੜੀ ਮੁਸ਼ਕਿਲ ਨਾਲ ਆਪਨੀ ਜਾਣ ਬਚਾ ਕੇ ਨਿਕਲਿਆ ਹੈ ।