ਅੰਮ੍ਰਿਤਸਰ, 14 ਅਕਤੂਬਰ, 2019 : ਜੰਮੂ ਕਸ਼ਮੀਰ ਵਿਚ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜਾ ਮਿਲ ਸਕੇਗਾ ਕਿਉਂਕਿ ਧਾਰਾ 370 ਖਤਮ ਹੋਣ ਮਗਰੋਂ ਹੁਣ ਸੂਬੇ 'ਚ ਹੁਣ ਭਾਰਤੀ ਸੰਵਿਧਾਨ ਲਾਗੂ ਹੋ ਗਿਆ ਹੈ। ਇਹ ਪ੍ਰਗਟਾਵਾ ਸੂਬੇ ਦੇ ਰਾਜਪਾਲ ਸਤਿਆਪਾਲ ਮਲਿਕ ਦੇ ਸਲਾਹਕਾਰ ਫਾਰੂਕ ਖਾਨ ਨੇ ਕੀਤਾ ਹੈ।
ਐਚ.ਟੀ ਦੀ ਰਿਪੋਰਟ ਮੁਤਾਬਕ ਫਾਰੂਕ ਖਾਨ ਇਥੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਏ ਹੋਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਇਕ ਮੰਗ ਪੱਤਰ ਵੀ ਸੌਂਪਿਆ ਜਿਸ ਵਿਚ ਸਿੱਖਾਂ ਲਈ ਘੱਟ ਗਿਣਤੀ ਦਾ ਦਰਜਾ ਦੇਣ ਅਤੇ ਸੂਬੇ ਵਿਚ ਸਿੱਖ ਮਿਸ਼ਨ ਦੀ ਸਥਾਪਤੀ ਵਾਸਤੇ ਜ਼ਮੀਨ ਦੀ ਮੰਗ ਕੀਤੀ ਗਈ ਸੀ। ਖਾਨ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਮਿਸ਼ਨ ਦੀ ਸਥਾਪਤੀ ਵਾਸਤੇ ਜ਼ਮੀਨ ਦੀ ਮੰਗ 'ਤੇ ਗੌਰ ਕਰੇਗੀ।
ਫਾਰੂਕ ਖਾਨ