ਇਸਲਾਮਾਬਾਦ, 14 ਅਕਤੂਬਰ 2019 - ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਅਤੇ ਉੱਤਰੀ ਇਲਾਕਿਆਂ 'ਚ ਆਏ ਜ਼ਬਰਦਸਤ ਭੂਚਾਲ ਨੇ ਲੋਕਾਂ 'ਚ ਫੇਰ ਤੋਂ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ।
ਰੇਡੀੳ ਪਾਕਿਸਤਾਨ ਦੀ ਇੱਕ ਰਿਪੋਰਟ 'ਚ ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ (ਪੀ. ਡੀ. ਐੱਮ. ਏ.) ਦੇ ਬੁਲਾਰੇ ਤੈਮੂਰ ਅਲੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪੇਸ਼ਾਵਰ, ਮਲਾਕੰਡ, ਮਰਦਾਨ, ਚਰਸੱਡਾ ਅਤੇ ਅਟੋਕ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਕਾਰਨ ਲੋਕਾਂ 'ਚ ਹਫੜਾ-ਦਫੜੀ ਮਚ ਗਈ।
ਇਨ੍ਹਾਂ ਤੋਂ ਇਲਾਵਾ ਸ਼ਾਂਗਲਾ, ਕੋਹਿਸਤਾਨ, ਬੱਟਾਗ੍ਰਾਮ, ਤੋਰਘਾਰ, ਸਵਤ ਅਤੇ ਦੇਸ਼ ਦੇ ਹੋਰ ਉੱਤਰੀ ਇਲਾਕਿਆਂ 'ਚ ਵੀ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਉਨ੍ਹਾਂ ਦੱਸਿਆ ਕਿ ਭੂਚਾਲ ਕਾਰਨ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।