ਹਰਦਮ ਮਾਨ
ਸਰੀ, 13 ਅਕਤੂਬਰ - ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟਰੱਸਟੀ ਅਤੇ ਇਤਿਹਾਸਕਾਰ ਚਰੰਜੀ ਲਾਲ ਕੰਗਣੀਵਾਲ ਕੱਲ੍ਹ 14 ਅਕਤੂਬਰ ਦਿਨ ਸੋਮਵਾਰ ਨੂੰ ਦੁਪਹਿਰ 2 ਵਜੇ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਸਰੋਤਿਆਂ ਦੇ ਰੂਬਰੂ ਹੋਣਗੇ। ਇਹ ਸੂਚਨਾ ਦਿੰਦਿਆਂ ਪਰਵਿੰਦਰ ਸਵੈਚ ਨੇ ਦੱਸਿਆ ਹੈ ਕਿ ਇਤਿਹਾਸਕਾਰ ਚਰੰਜੀ ਲਾਲ ਕੰਗਣੀਵਾਲ ਨੇ ਇਤਿਹਾਸ ਦੀ ਘੋਖ ਪੜਤਾਲ ਕਰਕੇ ਗਦਰੀ ਬਾਬਿਆਂ ਨੂੰ ਜ਼ਿੰਦਾ ਰੱਖਿਆ ਹੈ ਅਤੇ 17 ਵੱਡਮੁਲੀਆਂ ਕਿਤਾਬਾਂ ਸਾਡੀ ਝੋਲ਼ੀ ਪਾਈਆਂ ਹਨ।
ਅੱਜ ਕੱਲ੍ਹ ਉਹ ਅਮਰੀਕਾ ਅਤੇ ਕੈਨੇਡਾ ਦੀ ਫੇਰੀ ਤੇ ਹਨ। ਇਹ ਸਾਲ ਜੱਲਿਆਂਵਾਲੇ ਬਾਗ਼ ਦੀ ਸ਼ਤਾਬਦੀ ਦਾ ਵਰ੍ਹਾ ਹੈ, ਇਸ ਲਈ ਈਸਟ ਇੰਡੀਅਨ ਡੀਫੈਂਸ ਕਮੇਟੀ ਸਰੀ ਵੱਲੋਂ ਦੇਸ਼ ਭਗਤਾਂ ਦੀ ਨੂੰ ਯਾਦ ਕਰਨ ਲਈ ਇੱਕ ਪਬਲਿਕ ਮੀਟਿੰਗ 14 ਅਕਤੂਬਰ ਨੂੰ ਰੱਖੀ ਗਈ ਹੈ ਜਿਸ ਵਿੱਚ ਚਰੰਜੀ ਲਾਲ ਕੰਗਣੀਵਾਲ ਆਪਣੇ ਵਿਚਾਰ ਪ੍ਰਗਟ ਕਰਨਗੇ ਤੇ ਸਵਾਲ ਜਵਾਬ ਰਾਹੀਂ ਗ਼ਦਰੀ ਲਹਿਰ ਸਬੰਧੀ ਜਾਣਕਾਰੀ ਦੇਣਗੇ। ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸਭ ਨੂੰ ਖੁੱਲ੍ਹਾ ਸੱਦਾ ਹੈ। ਹੋਰ ਜਾਣਕਾਰੀ ਲਈ ਫ਼ੋਨ ਨੰਬਰ 604 760 4794,604 377 2415 ਤੇ ਸੰਪਰਕ ਕੀਤਾ ਜਾ ਸਕਦੇ ਹੈ।